Punjabi Shayari Status

50+ Best Sister Shayari In Punjabi | ਭੈਣ ਲਈ ਪੰਜਾਬੀ ਸ਼ਾਇਰੀ (2022)

Friends, today we are presenting Sister shayari in punjabi in front of you. In this post punjabi shayari on Sister and punjabi shayari for Sister will be shared with you. We hope you will definitely like this Sister shayari in punjabi.

ਭੈਣ ਭਰਾ ਦਾ ਰਿਸ਼ਤਾ ਤੇ ਭੈਣਾਂ ਦਾ ਰਿਸ਼ਤਾ ਵੀ ਇੱਕ ਬਹੁਤ ਹੀ ਪਿਆਰਾ ਰਿਸ਼ਤਾ ਹੈ ਜਿਸ ਵਿੱਚ ਲੜਨ ਤੇ ਫੇਰ ਇੱਕ ਹੋ ਜਾਣਾ ਚਲਦਾ ਰਹਿੰਦਾ ਹੈ ਪਰ ਭੈਣ ਭਰਾ ਦੇ ਰਿਸ਼ਤੇ ਵਿੱਚ ਕਦੇ ਕਮੀ ਨਹੀਂ ਆਉਂਦੀ। ਹਰ ਇੱਕ ਭੈਣ ਨੂੰ ਆਪਣੇ ਭਰਾ ਤੇ ਮਾਣ ਹੁੰਦਾ ਹੈ ਤੇ ਹਰ ਭਰਾ ਨੂੰ ਆਪਣੀ ਭੈਣ ਤੇ ਮਾਣ ਹੁੰਦਾ ਹੈ, ਤੁਸੀਂ ਘਰਾਂ ਵਿੱਚ ਅਕਸਰ ਹੀ ਭੈਣ ਭਰਾ ਦਾ ਲੜਨਾ ਰੁਸਨਾ ਮਨਾਉਣਾ ਵੇਖਾ ਹੋਵੇਗਾ, ਇਸ ਵਿੱਚ ਵੀ ਭੈਣ ਭਰਾ ਦਾ ਇੱਕ ਦੂਜੇ ਲਈ ਪਿਆਰ ਹੀ ਹੁੰਦਾ ਹੈ।

ਤੁਸੀਂ ਇਸ ਭੈਣ ਲਈ ਲਿਖੀ ਸ਼ਾਇਰੀ ਨੂੰ ਆਪਣੀ ਭੈਣ ਨਾਲ ਜਰੂਰ share ਕਰਨਾ ਸਾਨੂੰ ਉਮੀਦ ਹੈ ਕਿ ਤੁਹਾਡੀ ਭੈਣ ਨੂੰ ਇਹ ਸ਼ਾਇਰੀ ਬੇਹਦ ਪਸੰਦ ਆਵੇਗੀ, ਇਸ ਸ਼ਾਇਰੀ ਨੂੰ ਤੁਸੀਂ whatsapp ਅਤੇ facebook ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵੀ ਜਰੂਰ share ਕਰੋ।

51+ Best Brother Shayari In Punjabi | ਭਰਾ ਸ਼ਾਇਰੀ ਪੰਜਾਬੀ (2022)

 

Sister Shayari In Punjabi

 

Punjabi shayari on sister

ਉਸਨੇ ਸਾਰੀ ਕੁਦਰਤ ਨੂੰ ਬੁਲਾਇਆ ਹੋਵੇਗਾ

ਫਿਰ ਉਸ ਵਿੱਚ ਮਮਤਾ ਨੂੰ ਪਾਇਆ ਹੋਵੇਗਾ

ਕੋਸ਼ਿਸ਼ ਹੋਵੇਗੀ ਪਰੀਆਂ ਨੂੰ ਜ਼ਮੀਨ ਤੇ ਭੇਜਣ ਦੀ

ਫੇਰ ਜਾ ਕੇ ਰੱਬ ਨੇ ਭੈਣਾਂ ਨੂੰ ਬਣਾਇਆ ਹੋਵੇਗਾ।।

ਮੀਂਹ ਦੀਆਂ ਬੂੰਦਾਂ ਦੀ ਤਰਾਂ ਹੈ ਮੇਰੀ ਭੈਣ

ਜਿਹੜੀ ਆਪ ਬਿਖਰ ਕੇ ਘਰ ਨੂੰ ਸਜਾਉਂਦੀ ਹੈ

ਉਹ ਆਉਂਦੀ ਹੈ ਤਾਂ ਘਰ ਵਿੱਚ ਨਵੇਂ ਰੰਗ ਭਰ ਜਾਂਦੀ ਹੈ

ਅਤੇ ਮੇਰੇ ਦਿਲ ਵਿੱਚ ਖੁਸ਼ੀਆਂ ਲੈ ਆਉਂਦੀ ਹੈ।।

ਉਹ ਕਦੇ ਸਣਾਉਂਦੀ ਹੈ ਤੇ ਕਦੇ ਮਨਾਉਂਦੀ ਹੈ

ਮੇਰੀ ਪਿਆਰੀ ਭੈਣ ਕਦੇ ਝਗੜ ਵੀ ਕਰਦੀ ਹੈ

ਤਾਂ ਦੂਜੇ ਹੀ ਪਲ ਗਲੇ ਲੱਗ ਜਾਂਦੀ ਹੈ

ਇਹੀ ਪਿਆਰ ਨਾਲ ਭਰਾ ਰਿਸ਼ਤਾ ਹੈ ਸਾਡਾ।।

Sister shayari in punjabi

ਉਹ ਬਚਪਨ ਦੀਆਂ ਸ਼ਰਾਰਤਾਂ, ਉਹ ਝੂਲਿਆਂ ਤੇ ਖੇਡਣਾ

ਉਹ ਮਾਂ ਦਾ ਝਿੜਕਣਾ, ਉਹ ਪਿਓ ਦਾ ਲਾਡ ਪਿਆਰ

ਪਰ ਇੱਕ ਚੀਜ਼ ਹੋਰ ਜਿਹੜੀ ਇਹਨਾਂ ਵਿੱਚ ਖਾਸ ਹੈ

ਉਹ ਹੈ ਮੇਰੀ ਪਿਆਰੀ ਭੈਣ ਦਾ ਪਿਆਰ।।

ਭੈਣ ਦਾ ਪਿਆਰ ਕਿਸੇ ਦੁਆ ਤੋਂ ਘੱਟ ਨਹੀਂ ਹੁੰਦਾ

ਉਹ ਭਾਵੇਂ ਦੂਰ ਵੀ ਹੋਵੇ, ਤਾਂ ਕੋਈ ਦੁੱਖ ਨਹੀਂ ਹੁੰਦਾ

ਹਮੇਸ਼ਾ ਰਿਸ਼ਤੇ ਦਰੀਆਂ ਨਾਲ ਫਿੱਕੇ ਪੈ ਜਾਂਦੇ ਨੇ

ਪਰ ਭੈਣ ਦੇ ਲਈ ਪਿਆਰ ਕਦੇ ਘੱਟ ਨਹੀਂ ਹੁੰਦਾ।।

Sister shayari in punjabi

ਭੋਲੀ ਭਾਲੀ ਸੂਰਤ ਅਤੇ ਪਿਆਰੀ ਜਹੀ ਮੁਸਕਾਨ

ਦਿਲ ਦੀ ਮਾਸੂਮ ਜਹੀ ਅਤੇ ਛੁਰੀ ਵਰਗੀ ਜ਼ੁਬਾਨ

ਚੰਚਲ ਜਹੀਆਂ ਅੱਖਾਂ ਤੇਰੀਆਂ ਤੇ ਥੋੜੀ ਜਿਹੀ ਸ਼ੈਤਾਨ

ਪਰ ਮੇਰੀ ਮਾਸੂਮ ਭੈਣ ਤੇਰੇ ਵਿੱਚ ਹੀ ਵਸਦੀ ਮੇਰੀ ਜਾਨ।।

 

Punjabi Shayari On Sister

 

Punjabi sister shayari status

ਛੋਟੀ ਜਹੀ ਮੈਨੂੰ ਲਗਦੀ ਬੜੀ ਪਿਆਰੀ ਹੈ

ਮੇਰੀ ਭੈਣ ਦੁਨੀਆਂ ਵਿੱਚ ਸਭ ਤੋਂ ਨਿਆਰੀ ਹੈ

ਵੇਖ ਕੇ ਉਸਨੂੰ ਮੇਰਾ ਦਿਲ ਖੁਸ਼ ਹੁੰਦਾ ਹੈ

ਮੇਰੀ ਹਰ ਖੁਸ਼ੀ ਦੀ ਉਹ ਵਜ੍ਹਾ ਸਾਰੀ ਦੀ ਸਾਰੀ ਹੈ।।

ਸਵੇਰ ਦੀ ਪਹਿਲੀ ਕਿਰਨ ਵਰਗੀ ਹੈ ਤੂੰ

ਰੋਜ਼ ਸਵੇਰ ਆ ਕੇ ਵੀਰਾ ਵੀਰਾ ਕਹਿ ਕੇ ਜਗਉਂਦੀ ਹੈ ਤੂੰ

ਤੇਰੇ ਬਿਨਾਂ ਜ਼ਿੰਦਗੀ ਅਧੂਰੀ ਜਹੀ ਹੈ ਇਸ ਲਈ

ਮੇਰੇ ਲਈ ਖੁਸ਼ੀਆਂ ਦਾ ਇੱਕ ਤੋਹਫ਼ਾ ਹੈ ਤੂੰ

Sister shayari in punjabi

ਆਪਣੀਆਂ ਖੁਸ਼ੀਆਂ ਦਾ ਗੱਲ ਘੁੱਟ ਕੇ ਤੂੰ

ਜਮਾਨੇ ਦੇ ਹਰ ਰਿਵਾਜ਼ ਨੂੰ ਨਿਭਾਇਆ ਤੂੰ

ਦੁਆ ਹੈ ਹੁਣ ਕੋਈ ਦੁੱਖ ਨਾ ਆਵੇ

ਜ਼ਿੰਦਗੀ ਵਿੱਚ ਤੇਰੀ ਕਦੇ ਵੀ ਭੈਣ।।

ਫੁੱਲਾਂ ਜੇਹਾ ਮੇਰੀ ਭੈਣ ਤੇਰਾ ਹਾਸਾ ਹੈ

ਹੱਸਦੀ ਹੈ ਤੂੰ ਤਾਂ ਮੇਰਾ ਦਿਲ ਖੁਸ਼ ਹੋ ਜਾਂਦਾ ਹੈ

ਤੂੰ ਉਦਾਸ ਹੁੰਦੀ ਹੈ ਤਾਂ ਦਿਲ ਮੇਰਾ ਰੋਂਦਾ ਹੈ

ਇਹੋ ਜਿਹਾ ਭੈਣ ਭਰਾ ਦਾ ਰਿਸ਼ਤਾ ਸਾਡਾ ਹੈ।।

ਧੂੰਦ ਦੀਆਂ ਬੂੰਦਾਂ ਤੋਂ ਵੀ ਪਿਆਰੀ ਹੈ ਮੇਰੀ ਭੈਣ

ਗੁਲਾਬ ਦੇ ਪਤਿਆਂ ਤੋਂ ਵੀ ਨਾਜੁਕ ਹੈ ਮੇਰੀ ਭੈਣ

ਆਸਮਾਨ ਤੋਂ ਆਈ ਕੋਈ ਰਾਜਕੁਮਾਰੀ ਹੈ

ਸੱਚ ਕਹਾਂ ਤਾਂ ਮੇਰੀ ਅੱਖਾਂ ਦੀ ਰਾਜਦੁਲਾਰੀ ਹੈ।।

 

Punjabi Shayari For Sister

 

ਮਾਂ ਦਾ ਫਰਜ਼ ਵੀ ਭੈਣਾਂ ਨੁਭਾਉਂਦੀਆਂ ਨੇ

ਭਰਾਵਾਂ ਲਈ ਹਰ ਦੁਖ ਸਹਿ ਜਾਂਦੀਆਂ ਨੇ

ਚਾਹੁੰਦੀਆਂ ਨੇ ਭਰਾ ਦੀ ਖੁਸ਼ੀ ਹਮੇਸ਼ਾ

ਹਰ ਵਕਤ ਭਰਾ ਲਈ ਕਰਦਿਆਂ ਦੁਆਵਾਂ ਨੇ।।

ਬੜੇ ਹੀ ਅਦਬ ਅਤੇ ਪ੍ਰੇਮ ਨਾਲ ਲਿਖਾ ਹੈ

ਭੈਣੇ ਤੇਰਾ ਤੇ ਮੇਰਾ ਰਿਸ਼ਤਾ ਪਿਆਰਾ

ਦੂਰ ਹੋ ਕੇ ਵੀ ਤੂੰ ਦਿਲ ਵਿਚ ਰਹਿੰਦੀ ਹੈ

ਤੇਰੀ ਯਾਦ ਖੁਸ਼ੀਆਂ ਦੀ ਲਹਿਰ ਦੀ ਤਰਾਂ ਵਹਿੰਦੀ ਹੈ।।

Sister shayari in punjabi

ਸਾਰਿਆਂ ਤੋਂ ਪਿਆਰੀਆਂ ਮੇਰੀਆਂ ਭੈਣਾਂ

ਨਦੀਆਂ ਦੀ ਤਰਾਂ ਵਹਿੰਦੀਆਂ ਰਹਿਣਾ

ਜਦੋਂ ਹੀ ਹੋਵ ਤੁਹਾਨੂੰ ਮੇਰੀ ਲੋੜ

ਬੇਝਿਜਕ ਆ ਕੇ ਤੁਸੀਂ ਮੈਨੂੰ ਕਹਿਣਾ।।

ਤੇਰੇ ਤੇ ਕੋਈ ਮੁਸੀਬਤ ਆਵੇ

ਤਾਂ ਉਸਨੂੰ ਰੋਕ ਦੇਵਾਂਗਾ ਮੈਂ

ਤੇਰੇ ਤੇ ਆਉਂਦੀ ਹਰ ਮੁਸੀਬਤ

ਨੂੰ ਆਪਣੇ ਤੇ ਲਵਾਂਗਾ ਮੈਂ।।

ਭੈਣਾਂ ਨਾਲ ਰਿਸ਼ਤਾ ਬੜਾ ਹੀ ਪਿਆਰਾ ਹੁੰਦਾ ਹੈ

ਭੈਣਾਂ ਬਿਨਾਂ ਨਾ ਭਰਾਵਾਂ ਦਾ ਗੁਜ਼ਾਰਾ ਹੁੰਦਾ ਹੈ

ਹੁੰਦੇ ਨੇ ਵੈਸੇ ਤਾਂ ਰਿਸ਼ਤੇ ਹੋਰ ਵੀ ਬਹੁਤ ਸਾਰੇ

ਪਰ ਭੈਣਾਂ ਬਿਨਾਂ ਨਾ ਕਿਸੇ ਦਾ ਸਹਾਰਾ ਹੁੰਦਾ ਹੈ।।

Sister shayari in punjabi

 

ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ Sister Shayari In Punjabi ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਭੈਣ ਭਰਾ ਤੇ ਯਾਰਾਂ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।

Related Articles

Back to top button