50+ Best Brother Shayari In Punjabi | ਵੱਡਾ ਭਰਾ ਸ਼ਾਇਰੀ
Friends, today we are presenting Brother Shayari In Punjabi in front of you. In this post punjabi shayari on brother and punjabi shayari for brother will be shared with you. We hope you will definitely like this brother shayari in punjabi.
ਸਾਡੀ ਜ਼ਿੰਦਗੀ ਵਿੱਚ ਬਹੁਤ ਰਿਸ਼ਤੇਦਾਰ ਤੇ ਮਿੱਤਰ ਹੁੰਦੇ ਨੇ ਪਰ ਸਾਡਾ ਸਭ ਤੋਂ ਪਹਿਲਾ ਮਿੱਤਰ ਤੇ ਸੱਚਾ ਰਿਸ਼ਤਾ ਭਰਾ ਹੀ ਹੁੰਦੇ ਨੇ, ਭਰਾਵਾਂ ਦੇ ਨਾਲ ਖੜੇ ਹੋ ਜਾਣ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਤੇ ਇੱਕ ਹੌਂਸਲਾ ਮਿਲਦਾ ਹੈ। ਭਰਾ ਦੇ ਪਿਆਰ ਦੇ ਅੱਗੇ ਬਾਕੀ ਸਾਰੇ ਰਿਸ਼ਤਿਆਂ ਦਾ ਪਿਆਰ ਫਿੱਕਾ ਜੇਹਾ ਹੀ ਹੁੰਦਾ ਹੈ।
ਇਸ ਲਈ ਅਸੀਂ ਤੁਹਾਡੇ ਸਾਮਣੇ ਭਰਾ ਲਈ ਸ਼ਾਇਰੀ ਪੰਜਾਬੀ ਵਿੱਚ ਲੈ ਕੇ ਆਏ ਹਾਂ, ਤੁਸੀਂ ਇਸ ਸ਼ਾਇਰੀ ਨੂੰ ਆਪਣੇ ਭਰਾ ਨਾਲ ਸਾਂਝਾਂ ਜਰੂਰ ਕਰੋ, ਤੇ ਇਸ ਨੂੰ ਆਪਣੇ ਫੇਸਬੁੱਕ ਤੇ whatsapp status ਤੇ ਵੀ ਜਰੂਰ ਲਗਾਓ।
Brother Shayari In Punjabi
ਮੰਮੀ ਕੋਲੋਂ ਮਿਲਾ ਪਿਆਰ, ਪਾਪਾ ਕੋਲੋਂ ਮਿਲੀ ਸਖ਼ਤਾਈ ਦੋਨਾਂ ਦਾ ਜਿਸ ਨੇ ਫਰਜ਼ ਨਿਭਾਇਆ ਉਹ ਹੈ ਮੇਰਾ ਭਾਈ।।
ਪਿਆਰ ਵਿੱਚ ਕੁਝ ਇਹੋ ਜਿਹਾ ਕਰ ਜਾਵਾਂਗੇ ਰਿਸ਼ਤਿਆਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਵਾਂਗੇ ਵਾਅਦਾ ਹੈ ਤੇਰੇ ਨਾਲ ਭਰਾ, ਦਿਲ ਬਣ ਕੇ ਤੁਸੀਂ ਧੜਕੋਗੇ ਤੇ ਸਾਹ ਬਣ ਕੇ ਅਸੀ ਆਵਾਂਗੇ।।
brother shayari in punjabi ਪਰਛਾਵਾਂ ਬਣ ਕੇ ਰਹਿੰਦਾ ਐ ਉਹ ਹਰ ਪਲ ਇੱਕ ਪਲ ਵੀ ਦੂਰ ਨਾ ਰਹਿੰਦਾ ਐ ਉਹ ਦੋਸਤ ਸਿਰਫ ਦੋਸਤ ਨਹੀਂ ਬਲਕਿ ਸੱਚਾ ਭਰਾ ਵੀ ਹੁੰਦਾ ਹੈ।।
ਕੋਈ ਮੁਸੀਬਤ ਸਾਨੂੰ ਨਾ ਰਹਿੰਦੀ ਬਟੂਏ ਵਿੱਚ ਹਰ ਪਲ ਰਹਿੰਦੀ ਕੈਸ਼ ਭਰਾ ਦੇ ਰਹਿੰਦੇ ਡਰ ਨਹੀਂ ਕਿਸੇ ਦਾ ਆਪਣੀ ਤਾਂ ਹਰ ਪਲ ਰਹਿੰਦੀ ਐਸ਼।।
ਭਰਾ ਦਾ ਅਸ਼ੀਰਵਾਦ ਕਿਸੇ ਦੁਆ ਤੋਂ ਘੱਟ ਨਹੀਂ ਹੁੰਦਾ ਉਹ ਭਾਵੇਂ ਕੋਲ ਨਾਲ ਹੋਵੇ ਦਰਦ ਨਹੀਂ ਹੁੰਦਾ ਵੈਸੇ ਤਾਂ ਦੂਰੀਆਂ ਨਾਲ ਰਿਸ਼ਤੇ ਫਿੱਕੇ ਪੈ ਜਾਂਦੇ ਨੇ ਪਰ ਭਰਾਵਾਂ ਦਾ ਪਿਆਰ ਕਦੇ ਵੀ ਘੱਟ ਨਹੀਂ ਹੁੰਦਾ।। brother shayari in punjabi
ਪਿਆਰ ਮੁਹੱਬਤ ਦਾ ਜਿਸ ਨਾਲ ਅਲੱਗ ਹੀ ਰਿਸ਼ਤਾ ਹੁੰਦਾ ਹੈ ਉਹ ਭਰਾ ਸਿਰਫ ਭਰਾ ਨਹੀਂ ਹੁੰਦਾ ਇੱਕ ਫਰਿਸ਼ਤਾ ਹੁੰਦਾ ਹੈ।।
Punjabi Shayari On Brother
ਦਿਲ ਵਿੱਚ ਹੁੰਦਾ ਹੈ ਪਿਆਰ ਭਾਵੇਂ ਜ਼ੁਬਾਨ ਤੇ ਕੌੜੇ ਬੋਲ ਹੁੰਦੇ ਨੇ ਦੁੱਖ ਸੁੱਖ ਵਿੱਚ ਸਾਥ ਨਿਭਾਉਣ ਵਾਲੇ ਉਹ ਭਰਾ ਬੜੇ ਅਨਮੋਲ ਹੁੰਦੇ ਨੇ।।
ਡੈਡੀ ਤੋਂ ਬਾਅਦ ਜਿਸ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਨਿਭਾਈ ਹੈ ਤੇਜ ਇਰਾਦਿਆਂ ਨਾਲ ਭਰਾ ਹੈ ਜਿਹੜਾ ਹੋਰ ਕੋਈ ਨਹੀਂ ਉਹ ਭਰਾ ਹੈ ਮੇਰਾ।।
brother shayari in punjabi ਸਾਰਿਆਂ ਤੋਂ ਅਲੱਗ ਹੈ ਭਰਾ ਮੇਰਾ ਸਾਰਿਆਂ ਤੋਂ ਪਿਆਰਾ ਹੈ ਭਰਾ ਮੇਰਾ ਕੌਣ ਕਹਿੰਦਾ ਹੈ ਕਿ ਪੈਸਾ ਹੀ ਸਭ ਕੁਝ ਹੈ ਦੁਨੀਆਂ ਵਿੱਚ ਮੇਰੇ ਲਈ ਹਰ ਕੀਮਤ ਤੋਂ ਵੱਧ ਕੇ ਹੈ ਭਰਾ ਮੇਰਾ।।
ਦੁਨੀਆਂ ਦੀ ਹਰ ਖੁਸ਼ੀ ਤੇਨੂੰ ਦਿਵਾਵਾਂਗਾ ਮੈਂ ਆਪਣੇ ਭਰਾ ਹੋਣ ਦਾ ਹਰ ਇਕ ਫਰਜ਼ ਨਿਭਾਵਾਂਗ ਮੈਂ।।
ਮੇਰੇ ਤੇ ਆਉਂਦੀ ਹੈ ਮੁਸੀਬਤ ਤਾਂ ਉਹ ਸੰਭਾਲ ਲੈਂਦਾ ਹੈ ਪਿੱਛੇ ਹਟਣ ਦਾ ਨਾ ਕਦੇ ਭਰਾ ਮੇਰਾ ਨਾਲ ਲੈਂਦਾ ਹੈ ਖੁਸ਼ ਰਹਵਾਂ ਸਦਾ ਮੈਂ ਅਤੇ ਮੇਰਾ ਪਰਿਵਾਰ ਸਾਰਾ ਇਸ ਸੋਚ ਨਾਲ ਉਹ ਹਰ ਕੰਮ ਸਿਰੇ ਚਾੜ੍ਹ ਦੇਂਦਾ ਹੈ।।
ਭਰਾ punjabi shayari attitude
ਵੇਖ ਕੇ ਹੀ ਦੂਰੋਂ ਲੰਘ ਜਾਂਦੇ ਫੁਕਰੇ ਸਾਡੇ ਨਾਲ ਆ ਕੇ ਕੋਈ ਅੜਦਾ ਨਹੀਂ ਜਦੋਂ ਖੜਾ ਹੋਵੇ ਨਾਲ ਭਰਾ ਮੇਰਾ ਕੋਈ ਆ ਕੇ ਸਾਡੇ ਨਾਲ ਲੜਦਾ ਨਹੀਂ।।
ਸਾਡੇ ਨਾਲ ਆ ਕੇ ਪੰਗਾ ਲਵੇ ਕੋਈ ਐਨਾ ਕਿਸੇ ਵਿੱਚ ਦਮ ਨਹੀਂ ਦੋਨੇ ਭਰਾ ਜਦੋਂ ਖੜ ਜਾਂਦੇ ਹਾਂ ਤਾਂ ਕਹਿੰਦੇ ਲੋਕ ਇਹ ਕਿਸੇ ਤੋਂ ਕਮ ਨਹੀਂ
brother shayari in punjabi ਵੇਖ ਕੇ ਪਿਆਰ ਭਰਾਵਾਂ ਦਾ ਲੋਕੀ ਸਾਡੇ ਤੋਂ ਸੜਦੇ ਨੇ ਸਾਮਣੇ ਕੁਝ ਕਰ ਨਹੀਂ ਸਕਦੇ ਪਿੱਠ ਪਿੱਛੇ ਗੱਲਾਂ ਕਰਦੇ ਨ।।
ਕੋਈ ਆ ਕੇ ਪੰਗਾ ਲੈਂਦਾ ਹੈ ਤਾਂ ਠੋਕ ਦੇਣੇ ਆ ਦੋਨੇ ਭਰਾ ਗਾਡਰਾਂ ਵਰਗੇ ਮਿੰਟ ਵਿੱਚ ਸਭ ਨੂੰ ਰੋਕ ਦੇਣੇ ਆ।।
ਭਰਾ ਦੇ ਹੁੰਦਿਆਂ ਡਰ ਨਹੀਂ ਕਿਸੇ ਲੱਲੀ ਛੱਲੀ ਦਾ ਜਦੋਂ ਨਾਲ ਹੋਣ ਭਰਾ ਆ ਕਿਸੇ ਦਾ ਰੋਬਹ ਨਹੀਂ ਝੱਲੀ ਦਾ।।
2 Line Brother Shayari In Punjabi
ਘਰ ਵਿਚੋਂ ਜਦੋਂ ਕੋਈ ਤੁਹਾਡੇ ਨਾਲ ਨਹੀਂ ਹੁੰਦਾ ਤਾਂ ਭਰਾ ਉਸ ਟਾਈਮ ਵੀ ਤੁਹਾਡੇ ਨਾਲ ਖੜਾ ਰਹਿੰਦਾ ਹੈ।
ਦਿਲ ਦੇ ਜਜ਼ਬਾਤ ਹੋਰ ਵੱਡੇ ਹੋ ਜਾਂਦੇ ਨੇ ਜਦੋਂ ਮੁਸੀਬਤ ਵਿੱਚ ਭਰਾ ਨਾਲ ਖੜੇ ਹੋ ਜਾਂਦੇ ਨੇ।।
ਭਰਾ ਮੇਨੂ ਸਤਾਉਂਦਾ ਬਹੁਤ ਹੈ ਮੁਸੀਬਤ ਵਿੱਚ ਅਪਣਾਪਨ ਵੀ ਜਤਾਉਂਦਾ ਬਹੁਤ ਹੈ।। brother shayari in punjabi
ਵਕ਼ਤ ਦੇ ਨਾਲ ਭਰਾ ਦੇ ਰਿਸ਼ਤੇ ਬਦਲ ਜਾਂਦੇ ਨੇ ਜੇ ਪਿਆਰ ਨਾਲ ਸੰਭਾਲੋ ਤਾਂ ਸੰਭਲ ਜਾਂਦੇ ਨੇ।।
ਐ ਰੱਬਾ ਮੇਰੀਆਂ ਦੁਆਵਾਂ ਵਿੱਚ ਐਨਾ ਤਾਂ ਅਸਰ ਹੋਵੇ ਮੇਰੇ ਭਰਾ ਦੇ ਮੁੱਖ ਤੇ ਹਮੇਸ਼ਾ ਮੁਸਕੁਰਾਹਟ ਹੋਵੇ।।
ਸਾਡੇ ਸਟਾਈਲ ਨੂੰ ਵੇਖ ਕੇ ਸਾਰਿਆਂ ਦੀ ਸੜਦੀ ਐ ਕਿਉਂਕਿ ਇਸ ਸ਼ਹਿਰ ਵਿਚ ਸਿਰਫ ਤੇਰੇ ਭਰਾ ਦੀ ਚਲਦੀ ਐ।।
ਬੁਰੇ ਵਕ਼ਤ ਨੂੰ ਵੀ ਹਰਾ ਦੇਂਦੇ ਨੇ ਜਦੋ ਭਰਾ, ਭਰਾਵਾਂ ਦਾ ਸਾਥ ਦੇਂਦੇ ਨੇ।।
ਵੱਡਾ ਭਰਾ punjabi shayari
ਖ਼ੁਸ਼ ਰਹੇ ਹਮੇਸ਼ਾ ਮੇਰਾ ਵੱਡਾ ਭਰਾ ਉਸ ਤੋਂ ਬਿਨਾਂ ਕੋਈ ਨਹੀਂ ਮੇਰਾ ਇਸ ਜਹਾਨ ਉਸ ਦੇ ਨਾਲ ਹੀ ਜ਼ਿੰਦਗੀ ਹੈ ਮੇਰੀ ਉਸ ਵਿੱਚ ਵੱਸਦੀ ਹੈ ਜਾਨ।।
ਵੈਸੇ ਤਾਂ ਹਜਾਰਾਂ ਲੋਕ ਮਿਲ ਜਾਣਗੇ ਪਰ ਹੱਥ ਫੜ ਕੇ ਚਲਣਾ ਸਿਖਾਉਣ ਵਾਲਾ ਵੱਡਾ ਭਰਾ ਬਿਨਾ ਕਿਸਮਤ ਤੋਂ ਨਹੀਂ ਮਿਲਦਾ।।
brother shayari in punjabi ਵੱਡਾ ਭਰਾ ਹੁੰਦਾ ਪਿਓ ਦੀ ਥਾਂ ਤੇ ਇਸ ਦਾ ਹਮੇਸ਼ਾ ਕਰੋ ਸਨਮਾਨ ਭਰਾ ਦਾ ਸਾਥ ਦਿਓ ਹਮੇਸ਼ਾ ਤੇ ਨਾ ਕਰੋ ਕਦੇ ਦਿਲ ਤੋਂ ਦੂਰ।।
ਘਰ ਦੀ ਸਾਰੀ ਜਿੰਮੇਵਾਰੀ ਉਸ ਦੇ ਸਰ ਹੀ ਆਈ ਹੈ ਉਸ ਨੇ ਵੀ ਸੰਭਾਲਾ ਸਾਨੂੰ, ਉਹ ਸਾਡਾ ਵੱਡਾ ਭਾਈ ਹੈ।।
ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ Brother Shayari In Punjabi ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਭੈਣ ਭਰਾ ਤੇ ਯਾਰਾਂ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।