Best 20+ Bulleh Shah Shayari In Punjabi | ਬਾਬਾ ਬੁੱਲ੍ਹੇ ਸ਼ਾਹ ਸ਼ਾਇਰੀ
Friends, today we are sharing Bulleh Shah Shayari in Punjabi with you, all these shayari have been written by Syed Abdullah Shah Qadri (Bulleh Shah). In this article we will present the main poems of Baba Bulleh Shah and Bulleh Shah Shayari in Punjabi in front of you.
I love this poetry written by Baba Bulleh Shah. I hope all the readers who like poetry will definitely like this bulleh shah’s poetry. So let’s read Bulleh Shah Shayari In Punjabi:-
Bulleh Shah Shayari In Punjabi
ਅਸੀਂ ਨਾਜ਼ੁਕ ਦਿਲ ਦੇ ਬੰਦੇ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਅਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ।।
ਪੜ ਪੜ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤਾਂ ਕਦੇਂ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ।।
Bulleh Shah Shayari Punjabi
ਦਿਲ ਨੂੰ ਲੱਗ ਜਾਣ ਰੋਗ ਤੇ ਕਿ ਕਰੀਏ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕਿ ਕਰੀਏ ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਐ ਹਰ ਵੇਲ਼ੇ ਬੁੱਲ੍ਹੇਆ ਜੇ ਯਾਰ ਹੀ ਭੁੱਲ ਜਾਣ ਤੇ ਕਿ ਕਰੀਏ।।
ਜਿਸ ਯਾਰ ਦੇ ਯਾਰ ਹਜ਼ਾਰ ਹੋਣ ਉਸ ਯਾਰ ਨੂੰ ਯਾਰ ਨਾਂਹ ਸਮਝੀਂ ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾਂਹ ਸਮਝੀਂ।।
ਅਲਿਫ਼ ਅੱਗ ਲੱਗੀ ਵਿੱਚ ਸੀਨੇ ਦੇ ਸੀਨਾ ਤੱਪ ਕੇ ਵਾਂਗ ਤੰਦੂਰ ਹੋਇਆ ਕੁੱਝ ਲੋਕਾਂ ਦੇ ਤਾਣਿਆਂ ਮਾਰ ਦਿੱਤਾ ਕੁੱਝ ਸੱਜਣ ਅੱਖੀਆਂ ਤੋਂ ਦੂਰ ਹੋਇਆ।।
Bulleh Shah Punjabi Shayari
ਹੋਵੇ ਯਾਰ ਤੇ ਦੇਵੇ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾਂਹ ਸਮਝੀਂ ਬੁੱਲੇ ਸ਼ਾਹ ਭਾਵੇਂ ਯਾਰ ਜਿੰਨ੍ਹਾਂ ਵੀ ਗਰੀਬ ਹੋਵੇ ਓਹਦੀ ਸੰਗਤ ਨੂੰ ਬੇਕਾਰ ਨਾਂਹ ਸਮਝੀਂ।।
ਕੋਈ ਮੁੱਲ ਨਹੀਂ ਜੱਗ ਤੇ ਰਿਸ਼ਤਿਆਂ ਦਾ ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ ਕਦੀ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ ਸਾਹ ਮੁੱਕਦੇ ਮੁੱਕਦੇ ਮੁੱਕ ਜਾਂਦੇ।।
Shayari Baba Bulleh Shah
ਕਿਵੇਂ ਪੈਰੀਂ ਘੁੰਗਰੂ ਬੰਨੀਏ ਸਾਨੂੰ ਨੱਚਣ ਦਾ ਨਹੀਂ ਚੱਜ ਸਾਡਾ ਯਾਰ ਮਨਾ ਦੇ ਮੁਰਸ਼ਦਾ ਤੂੰ ਰੱਖੇਂ ਸਾਡੀ ਲਜ਼।।
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ, ਤੇਰੇ ਬਾਜੋਂ ਸਾਰੇ ਤੂੰ-ਤੂੰ ਕਰਕੇ ਜਿੱਤ ਗਏ ਸੀ, ਮੈਂ-ਮੈਂ ਕਰਕੇ ਹਾਰੇ।।
ਦੁਨੀਆਂਦਾਰੀ ਵਿੱਚ ਹੋਇਆ ਮਸ਼ਰੂਫ ਜਿਹੜਾ ਉਮਰ ਜ਼ਾਇਆ ਉਸ ਨਾਦਾਨ ਕੀਤੀ ਰਹਿਮਤ ਰੱਬ ਦੀ ਉਸ ਤੇ ਨਹੀਂ ਹੁੰਦੀ ਜੀਹਨੇ ਨੇਕੀ ਨਾ ਵਿੱਚ ਜਹਾਨ ਕੀਤੀ।।
Baba Bulleh Shah Shayari
ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ ਉਹ ਵੀ ਜ਼ਮੀਨ ਤੇ ਡਿੱਗ ਕੇ ਚੂਰ ਹੋਇਆ ਬੁੱਲੇ ਸ਼ਾਹ ਲੋਕੀ ਹੱਸ ਕੇ ਯਾਰ ਮਨਾ ਲੈਂਦੇ ਤੇ ਸਾਡਾ ਰੋਣਾ ਵੀ ਨਾਂਹ ਮੰਜੂਰ ਹੋਇਆ।।
ਜਾਤ ਪਾਤ ਦੀ ਗੱਲ ਨਾ ਕਰ ਤੂੰ ਜਾਤ ਵੀ ਮਿੱਟੀ ਤੂੰ ਵੀ ਮਿੱਟੀ ਜਾਤ ਸਿਰਫ ਖੁਦਾ ਦੀ ਉੱਚੀ ਬਾਕੀ ਸਬ ਮਿੱਟੀ ਮਿੱਟੀ।।
ਜਿਸ ਨੂੰ ਲੱਗੇ ਚੋਟ ਇਸ਼ਕ ਦੀ ਉਸ ਦਾ ਹਾਲ ਤੇ ਜਾਣੇ ਰੱਬ ਪੜ੍ਹ ਨਮਾਜ਼ ਤੂੰ ਇਸ਼ਕੇ ਵਾਲੀ ਬਾਕੀ ਕੂਰ ਕਹਾਣੀ ਸਭ।।
ਬੁੱਲ੍ਹੇਆ ਕਿਸੇ ਦੇ ਝੂਠੇ ਇਸ਼ਕ ਨਾਲੋਂ ਅਸੀਂ ਇਸ਼ਕ ਖ਼ੁਦਾ ਦਾ ਪਾਇਆ ਐ ਤੇ ਜਿੰਨ੍ਹੇ ਲਾ ਕੇ ਪਿੱਛੇ ਨਹੀਂ ਮੁੜਨਾ ਅਸੀਂ ਐਸਾ ਯਾਰ ਬਣਾਇਆ ਐ।।
Baba Bulleh Shah Punjabi Shayari
ਦਿਲ ਦਾ ਕਿ ਹਾਲ ਸੁਣਾਵਾਂ ਵਿੱਚ ਹਿਜ਼ਰ ਦੇ ਘੁਲ਼ਦੀ ਜਾਵਾਂ ਤੇਰੀ ਯਾਦ ਵਿੱਚ ਪਾਗਲ ਹੋ ਕੇ ਓ ਬੁੱਲ੍ਹੇਆ ਆਪਣਾ ਆਪ ਵੀ ਭੁੱਲਦੀ ਜਾਵਾਂ।।
ਅਸੀਂ ਮੰਦਰ ਵਿੱਚ ਨਮਾਜ਼ ਪੜ੍ਹੀ ਤੇ ਮਸਜਿਦ ਵਿੱਚ ਸਲੋਕ ਅਸੀਂ ਰੱਬ ਸੱਚਾ ਨਾਂ ਵੰਡਿਆ ਸਾਨੂੰ ਕਾਫਰ ਆਖਣ ਲੋਕ।।
ਭੁੱਖੇ ਢਿੱਡ ਨਾਂਹ ਘਰ ਤੋਂ ਤੁਰੀਏ ਚਾਹੇ ਲੱਖ ਹੋਵੇ ਮਜਬੂਰੀ ਰਿਜ਼ਕ ਲਈ ਤੂੰ ਫਿਰਨਾ ਮਿੱਤਰਾ, ਰੋਟੀ ਬਹੁਤ ਜਰੂਰੀ ਸਬਰ ਪਿਆਲਾ ਮਹਿੰਗਾ ਭਰਦਾ, ਸਸਤੀ ਮਿਲੇ ਗਰੂਰੀ ਰੁੱਖੀ ਸੁੱਖੀ ਹੱਸ ਕੇ ਖਾ ਲੈ, ਨਹੀਂ ਮਿਲਦੀ ਜੇ ਚੂਰੀ।।
Punjabi Shayari Baba Bulleh Shah
ਤੂੰ ਕਿਉਂ ਢਾਵੇਂ ਮਸਜਿਦ ਮੇਰੀ ਮੈਂ ਕਿਉਂ ਤੋੜਾਂ ਤੇਰੇ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ।।
ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਕੋਈ ਕਦਰ ਨਾ ਜਾਣੇ ਪਿਆਰ ਦੀ ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ।।
ਇਸ਼ਕ ਜਿੰਨ੍ਹਾਂ ਦੇ ਹੱਡੀ ਰਚਿਆ ਉਹ ਕਿੱਥੇ ਭੁੱਲਦੇ ਬੁੱਲ੍ਹਿਆ ਜਿੰਨ੍ਹਾਂ ਰੱਬ ਮੰਨਿਆਂ ਇਸ਼ਕ ਨੂੰ ਉਹ ਨਹੀਂ ਜਾਂਦਾ ਭੁੱਲਿਆ।।
Bulleh Shah Shayari In Punjabi Status
ਪਹਾੜਾਂ ਤੇ ਚੜਦੇ ਸਲਾਬ ਦੇਖੇ ਵਿੱਚ ਕੰਡਿਆਂ ਦੇ ਰੁਲਦੇ ਗੁਲਾਬ ਦੇਖੇ ਦੌਲਤ ਤੇ ਐਨਾ ਮਾਣ ਨਾ ਕਰ ਬੰਦਿਆਂ ਸੜਕਾਂ ਤੇ ਰੁਲਦੇ ਨਵਾਬ ਦੇਖੇ।।
Bulleh Shah Shayari In Punjabi
ਜੇ ਰੱਬ ਮਿਲਦਾ ਨਹਾਤੇਆਂ ਧੋਤੇਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਮੰਦਰ ਮਸੀਤਾਂ ਤਾਂ ਰੱਬ ਮਿਲਦਾ ਚਮ ਚੜਿਕੀਆਂ ਜੇ ਰੱਬ ਮਿਲਦਾ ਜੰਗਲ ਬੇਲੈ ਤਾਂ ਰੱਬ ਮਿਲਦਾ ਗਾਈਆਂ ਵੱਛੀਆਂ ਬੁੱਲ੍ਹੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜੀਹਨਾਂ ਦੀਆਂ ਸੱਚੀਆਂ।।
Bulleh Shah Quotes In Punjabi
ਚਾਦਰ ਮੈਲੀ ਤੇ ਸਾਬਣ ਥੋੜ੍ਹਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਧੋਵੇਂਗਾ ਫੇਰ ਰੋਵੇਂਗਾ।।
ਬੂਰੇ ਬੰਦੇ ਮੈਂ ਲੱਭਣ ਤੁਰਿਆ ਬੁਰਾ ਨਾ ਲੱਭਿਆ ਕੋਈ ਆਪਣੇ ਅੰਦਰ ਝਾਕ ਕੇ ਦੇਖਿਆ ਮੈਂ ਤੋਂ ਬੁਰਾ ਨਾ ਕੋਈ।।
Status Bulleh Shah Quotes In Punjabi
ਪੱਥਰ ਕਦੇ ਗੁਲਾਬ ਨਹੀਂ ਹੁੰਦੇ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਜੇ ਕਰ ਲਾਈਏ ਯਾਰੀ ਬੁੱਲ੍ਹੇਆ ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ।।
ਸਖਤ ਜ਼ੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਬੁੱਲਿਆ ਡਰ ਉਹਨਾਂ ਦੇ ਕੋਲੋਂ ਜਿਹੜੇ ਝੁੱਕ ਝੁੱਕ ਕਰਨ ਸਲਾਮ।।
Baba Bulleh Shah Quotes
ਗੁੱਸੇ ਵਿੱਚ ਨਾ ਆਇਆ ਕਰ ਠੰਡਾ ਕਰਕੇ ਖਾਇਆ ਕਰ ਦਿਨ ਤੇਰੇ ਵੀ ਫਿਰ ਜਾਵਣਗੇ ਐਵੇਂ ਨਾ ਘਬਰਾਇਆ ਕਰ।।
ਕੋਈ ਰੰਗ ਕਾਲਾ, ਕੋਈ ਰੰਗ ਪੀਲਾ ਕੋਈ ਲਾਲ ਗੁਲਾਬੀ ਕਰਦਾ ਬੁੱਲੇ ਸ਼ਾਹ ਰੰਗ ਮੁਰਸ਼ਦ ਵਾਲਾ ਕਿਸੇ ਕਿਸੇ ਨੂੰ ਚੜਦਾ।।
Baba Bulleh Shah Quotes In Punjabi
ਜੀਵਨ ਜੀਵਨ ਹਰ ਕੋਈ ਆਖੇ ਮੌਤ ਖੜੀ ਸਿਰ ਉੱਤੇ ਤੇਰੇ ਨਾਲੋਂ ਲੱਖ ਲੱਖ ਸੋਹਣੇ ਖ਼ਾਕ ਅੰਦਰ ਜਾ ਸੁੱਤੇ।।
ਦਿਲ ਦੇ ਗੁੰਝਲ ਖੋਲ੍ਹ ਵੇ ਮਾਹੀ ਤੂੰ ਵੀ ਤੇ ਕੁਝ ਬੋਲ ਵੇ ਮਾਹੀ ਗਲੀਆਂ ਦੇ ਵਿੱਚ ਰੁੱਲਦੇ ਪਏ ਆ ਹੁੰਦੇ ਸਾਂ ਅਨਮੋਲ ਵੇ ਮਾਹੀ।।
Positive Bulleh Shah Quotes In Punjabi
ਜੱਗ ਤੋਂ ਤੈਨੂੰ ਕੁੱਝ ਨਹੀਂ ਲੱਭਣਾ ਸੋਹਣਾ ਐਥੇ ਭੁੱਲ ਜਾਵੇਂਗਾ ਉੱਠ ਜਾ ਹੁਣ ਵੀ ਸੱਜਦਾ ਕਰ ਲੈ ਕਾਫ਼ਿਰ ਮਰਿਆ ਰੁੱਲ ਜਾਵੇਂਗਾ।।
ਲੁਕ ਲੁਕ ਜੀਣਾ ਤੇ ਮਰਨਾ ਕੀ ਇੰਜ ਹੋਣਾ ਕਿ ਤੇ ਕਰਨਾ ਕੀ ਜਦੋਂ ਇਸ਼ਕ ਸਮੁੰਦਰੇ ਕੁੱਦ ਜਾਣਾ ਫੇਰ ਡੁੱਬਣਾ ਕਿ ਤੇ ਤਰਨਾ ਕੀ।।
Sufi Bulleh Shah Quotes
ਉਸ ਨੂੰ ਕਦੇ ਨਾ ਮਾਹੀ ਮਿਲਿਆ ਜਿਹੜਾ ਦੋ ਘਰਾਂ ਦਾ ਸਾਂਝਾਂ ਇੱਕ ਪਾਸੇ ਰੱਖ ਨੀ ਹੀਰੇ ਖੇੜੇ ਰੱਖ ਜਾ ਰਾਂਝਾ।।
ਐਥੇ ਕਈਆਂ ਨੂੰ ਮਾਣ ਵਫਾ ਦਾ ਤੇ ਕਈਆਂ ਨੂੰ ਨਾਜ਼ ਅਦਾਵਾਂ ਦਾ ਅਸੀਂ ਪੀਲੇ ਪੱਤੇ ਦਰੱਖਤਾਂ ਦੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ।।
Bulleh Shah Shayari In Punjabi
ਉੱਚੇ ਮਹਿਲਾਂ ਦੇ ਵਿੱਚ ਬਹਿ ਕੇ ਘਰ ਆਖਣ ਖੰਡਰਾਂ ਨੂੰ ਮਲ ਮਲ ਸਾਬਣ ਜ਼ਹਿਰ ਸਵਾਰਣ ਲੱਗੇ ਜਾਲੇ ਅੰਦਰਾਂ ਨੂੰ।।
Baba Bulleh Shah Poetry
ਕੁੱਝ ਸ਼ੋਂਕ ਸੀ ਯਾਰ ਫ਼ਕੀਰੀ ਦਾ ਕੁੱਝ ਇਸ਼ਕ ਨੇ ਜੱਗ ਜੱਗ ਰੋਲ ਦਿੱਤਾ ਕੁਝ ਸੱਜਣ ਕਸਰ ਨਾ ਛੱਡੀ ਐ ਕੁਝ ਜ਼ਹਿਰ ਰਕੀਬਾਂ ਘੋਲ ਦਿੱਤਾ।।
ਅਸੀਂ ਜੋਗੀ ਇਸ਼ਕ ਹਜ਼ੂਰ ਦੇ ਸਾਡਾ ਬਹੁਤਾ ਔਖਾ ਜੋਗ ਸਾਡੀ ਜਿੰਦ ਗਮਾਂ ਵਿੱਚ ਨਿਕਲਦੀ ਸਾਨੂੰ ਲੱਗੇ ਡਾਢੇ ਰੋਗ।।
Baba Bulleh Shah Poetry In Punjabi
ਅਸਾਂ ਲਾਈ ਇਮਾਨ ਦੀ ਬਾਜ਼ੀ ਐ ਸੱਜਣ ਫੇਰ ਵੀ ਨਾ ਹੋਇਆ ਰਾਜ਼ੀ ਐ ਫ਼ਤਵੇ ਲਾਏ ਕੁਫਰ ਦੇ ਕਾਜ਼ੀ ਐ ਆਖਣ ਹਕੀਕੀ ਨਹੀਂ ਇਸ਼ਕ ਮਜਾਜ਼ੀ ਐ।।
ਨਹੀਂ ਲੰਘਦਾ ਵਕ਼ਤ ਵਿਛੋੜੇ ਦਾ ਬਿਨ ਯਾਰ ਗੁਜ਼ਾਰਾ ਕੌਣ ਕਰੇ, ਦੁਨੀਆਂ ਤੋਂ ਕਿਨਾਰਾ ਹੋ ਸਕਦਾ ਐ ਯਾਰਾਂ ਤੋਂ ਕਿਨਾਰਾ ਕੌਣ ਕਰੇ, ਇੱਕ ਦਿਨ ਜੋਵੇ ਤਾਂ ਲੰਘ ਜਾਵੇ ਬੁੱਲ੍ਹੇਆ ਸਾਰੀ ਉਮਰ ਗੁਜ਼ਾਰਾ ਕੌਣ ਕਰੇ?।।
Bulleh Shah Shayari In Punjabi
ਬੜੇ ਬੜੇ ਬੇਦਰਦੀ ਯਾਰ ਆਖਿਰ ਬੇਵਫ਼ਾਈ ਕਰ ਵੀ ਤੇ ਜਾਂਦੇ ਨੇ ਤੇ ਪਾ ਕੇ ਕਸਮਾਂ ਪਾਕ ਕੁਰਾਨ ਦੀਆਂ ਬਾਜ਼ੀ ਇਸ਼ਕ ਦੀ ਹਰ ਵੀ ਤੇ ਜਾਂਦੇ ਨੇ ਫਿਰਦੇ ਨਾਲ ਯਾਰ ਬਣ ਕੇ ਵਾਂਗ ਸੱਪਾਂ ਦੇ ਲੜ ਵੀ ਤੇ ਜਾਂਦੇ ਨੇ ਕਿ ਹੋਇਆ ਬੁੱਲ੍ਹੇ ਸ਼ਾਹ ਸਾਡੇ ਯਾਰ ਛੱਡ ਗਏ ਲੋਕਾਂ ਦੇ ਮਰ ਵੀ ਤੇ ਜਾਂਦੇ ਨੇ।।
Bulleh Shah Poetry In Punjabi
ਰੌਣਕ ਮੇਲੇ ਮੁੱਕ ਰੁੱਕ ਨੇ ਸਾਹ ਜਿਸ ਵੇਲੇ ਮੁੱਕ ਜਾਂਦੇ ਨੇ ਜਿਹੜੇ ਕਹਿੰਦੇ ਜਾਨ ਤੋਂ ਪਿਆਰਾ ਲੋੜ ਪਵੇ ਤੇ ਲੁੱਕ ਜਾਂਦੇ ਨੇ।।
ਬੁੱਲ੍ਹੇ ਸ਼ਾਹ ਸਭ ਝੂਠ ਨੂੰ ਵੇਖਣ ਸੱਚ ਹੈ ਇੱਕ ਖੁਦਾਈ ਰੱਬ ਨਾ ਪਾਇਆ ਵਿੱਚ ਦੁਨੀਆਂ ਦੇ ਸਾਰੀ ਉਮਰ ਗਵਾਈ।।
Bulleh Shah Poetry In Punjabi Songs
ਇਸ਼ਕ ਦੀ ਸੂਲੀ ਉਹ ਹੀ ਚੜ੍ਹਿਆ ਜਿਸ ਨੇ ਆਪਣੀ ਮੈਂ ਨੂੰ ਪੜ੍ਹਿਆ ਨਫ਼ਸ ਆਪਣੇ ਨਾਲ ਓਹੀ ਲੜਿਆ ਜਿਹੜਾ ਇਸ਼ਕ ਦੀ ਅੱਗ ਵਿੱਚ ਸੜਿਆ।।
ਦਿਲ ਦਾ ਬੂਹਾ ਖੋਲ੍ਹਦਾ ਕਿਉਂ ਨਹੀਂ ਅੰਦਰ ਐ ਤੇ ਬੋਲਦਾ ਕਿਉਂ ਨਹੀਂ ਮੋਤੀ ਨੇ ਤੇ ਸਾਂਭ ਲਵੇ ਨਾ ਓਏ ਹੰਜੂ ਨੇ ਤੇ ਡੋਲਦਾ ਕਿਉਂ ਨਹੀਂ।।
Bulleh Shah Shayari In Punjabi
ਕੀਤਾ ਸਵਾਲ ਮੀਆਂ ਮਜਨੂੰ ਤੋਂ ਤੇਰੀ ਲੈਲਾ ਰੰਗ ਦੀ ਕਾਲੀ ਐ ਦਿੱਤਾ ਜਵਾਬ ਮੀਆਂ ਮਜਨੂੰ ਨੇ ਤੇਰੀ ਅੱਖ ਨਾ ਵੇਖਣ ਵਾਲੀ ਐ ਤੇ ਛੱਡ ਵੇ ਬੁੱਲ੍ਹੇਆ ਦਿਲ ਦੇ ਛਡਿਆ ਹੁਣ ਕਿ ਗੋਰੀ ਤੇ ਕਿ ਕਾਲੀ ਐ।।
bulleh shah quotes in punjabi images