Punjabi Shayari Status

20+ Best Debi Makhsoospuri Shayari Status In Punjabi (2022)

Friends, today we have brought Debi Makhsoospuri Shayari Collection in front of you. In this post, we will share with you the Shayari written and spoken by the famous singer and writer of Punjab, Debi Makhsoospuri, if you like Punjabi poetry and songs, then you will love his poetry.

ਇਸ ਤੋਂ ਇਲਾਵਾ ਜੇਕਰ ਤੁਸੀਂ ਹੋਰ ਪੰਜਾਬੀ ਸ਼ਾਇਰੀ ਅਤੇ ਪੰਜਾਬੀ ਗਾਇਕਾਂ ਦੀ ਸ਼ਾਇਰੀ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਕੁੱਝ ਗਾਇਕਾਂ ਦੀ ਸ਼ਾਇਰੀ ਦੇ ਲਿੰਕ ਸਾਂਝਾਂ ਕੀਤੇ ਗਏ ਨੇ ਜਿਸ ਨੂੰ ਤੁਸੀਂ ਦੇਖ ਸਕਦੇ ਹੋ।। Shayari by debi makhsoospuri

Debi Makhsoospuri Instagram Account Link
Debi Makhsoospuri YouTube Channel Link

 

Debi Makhsoospuri Shayari

 

ਜਨਮ ਜੋ ਦੇਵੇ, ਜਿਓੰਦੇ ਰਹਿਣ ਲਈ ਸਾਹ ਦਿੰਦਾ

ਬੰਦਾ ਵੇਖਿਆ ਉਸ ਨੂੰ ਵੀ ਭੁਲਾ ਦਿੰਦਾ

ਵਕ਼ਤ ਜੇਹਾ ਬਲਵਾਨ ਤੇ ਨਾ ਭਗਵਾਨ ਕੋਈ

ਆਖਰ ਨੂੰ ਵੱਡੇ ਵੱਡਿਆਂ ਦੀ ਪਿੱਠ ਲਵਾ ਦਿੰਦਾ।।

 

Debi Makhsoospuri Shayari

ਫੂਕ ਮਾਰ ਕੇ ਹਰ ਇੱਕ ਫਿਕਰ ਉਡਾਈ ਜਾ

ਮੌਤ ਨਹੀਂ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ

ਸਾਹਾਂ ਵਾਲੀ ਮਾਲਾ ਜਿਸਨੇ ਬਖਸ਼ੀ ਐ

ਹਰ ਮਣਕੇ ਨਾਲ ਓਹਦਾ ਨਾਮ ਧਿਆਇ ਜਾਅ।।

 

ਤੂੰ ਤੇ ਚਾਰ ਕੁ ਦਿਨ ਹੀ

ਗੱਲਾਂ ਕਰ ਕੇ ਤੁਰ ਗਈ ਸੀ

ਮਿੱਤਰ ਹੁਣ ਤੱਕ ਤੇਰੀਆਂ

ਗੱਲਾਂ ਪੁੱਛੀ ਜਾਂਦੇ ਨੇ।।

 

debi makhsoospuri shayari in punjabi

 

ਜੇ ਦੇ ਨਹੀਂ ਸਕਿਆ ਕੁੱਝ ਤੁਹਾਨੂੰ

ਤਾਂ ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ

ਜੇ ਕੱਖ ਸਵਾਰਣ ਜੋਗਾ ਨਹੀਂ

ਤਾਂ ਫੇਰ ਗਵਾਉਂਦਾ ਵੀ ਕੁਝ ਨਹੀਂ

ਗੁਸਤਾਖੀ ਗਲਤੀ ਹੋ ਸਕਦੀ

ਪਰ ਕੀਤਾ ਕਦੇ ਕਸੂਰ ਨਹੀਂ

ਐਧਰ ਸੁਣ ਕੇ ਉਧਰ ਲਾਉਣੀ

ਆਪਣਾ ਇਹ ਦਸਤੂਰ ਨਹੀਂ।।

 

Debi Makhsoospuri Shayari status

ਮੋਢੇ ਰੱਖ ਕੇ ਹੋਰਾਂ ਦੇ

ਜੋ ਲਾਉਣ ਨਿਸ਼ਾਨੇ ਦੇਖ ਲਏ

ਹੁਣ ਦੁਸ਼ਮਣੀਆਂ ਹੀ ਦੇ ਰੱਬਾ

ਅਸੀਂ ਬੜੇ ਯਰਾਨੇ ਦੇਖ ਲਏ।।

 

ਬਸ ਐਦਾਂ ਉਮਰ ਖਰਾਬ ਕੀਤੀ ਐ

ਜਾ ਲਿਖੇ ਗਾਣੇ ਜਾ ਸ਼ਰਾਬ ਪੀਤੀ ਐ।।

 

debi makhsoospuri shayari lyrics

 

ਕਿਸੇ ਨੂੰ ਕਰਦਾ ਵੇਖ ਤਰੱਕੀ

ਕਿਸੇ ਨੂੰ ਸਾੜਾ ਕਿਉਂ ਹੁੰਦਾ

ਜੋ ਮੂੰਹ ਤੇ ਚੰਗਾ ਹੁੰਦਾ ਐ

ਉਹ ਪਿੱਠ ਤੇ ਮਾੜਾ ਕਿਉਂ ਹੁੰਦਾ

ਜੋ ਪਹਿਲਾਂ ਫੁੱਲ ਦਿਸਦੇ ਨੇ

ਉਹ ਛੇਤੀ ਖ਼ਾਰ ਕਿਉਂ ਬਣਦੇ

ਜਿਹਨਾਂ ਨੇ ਦੁਸ਼ਮਣ ਬਣਨਾ ਐ

ਪਹਿਲਾਂ ਯਾਰ ਕਿਉਂ ਬਣਦੇ।।

 

ਕਿਸ ਹਾਲ ਵਿੱਚ ਰਹਿੰਦਾ ਹਾਂ

ਤੈਨੂੰ ਕੁਝ ਵੀ ਪਤਾ ਨਹੀਂ

ਦਿਲ ਤੇ ਕਿ ਸਹਿੰਦਾ ਹਾਂ

ਤੈਨੂੰ ਕੁਝ ਵੀ ਪਤਾ ਨਹੀਂ।।

 

Sad debi makhsoospuri shayari

 

ਸਾਡਾ ਖੂਨ ਪੀ ਕੇ ਗੁਜ਼ਰੇ ਜੋ ਉਹ ਪਹਿਰ ਨਹੀਂ ਭੁੱਲੇ

ਸਦਾ ਤਕਲੀਫ ਜ਼ਿੰਦ ਉਹ ਤੇਰਾ ਸ਼ਹਿਰ ਨਹੀਂ ਭੁੱਲੇ।।

 

Debi Makhsoospuri Shayari Status

 

ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ

ਜਿੰਨ੍ਹੇ ਝੱਖੜ ਝੋੱਲੇ ਕੱਦ ਦਾ ਢਹਿ ਜਾਂਦਾ

ਉਸ ਤੋਂ ਨਾਂਹ ਅਹਿਸਾਨ ਕਰਾਵੀਂ ਭੁੱਲ ਕੇ ਤੂੰ

ਚਾਹ ਦਾ ਕੱਪ ਵੀ ਓਹਦਾ ਮਹਿੰਗਾ ਪੈ ਜਾਂਦਾ

ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬਸ ਜਗ੍ਹਾ ਦਿਓ

ਹੋਲੇ ਹੋਲੇ ਤੁਹਾਡੀਆਂ ਜੜਾਂ ਚ ਬਹਿ ਜਾਂਦਾ।।

 

ਜਿੰਨਾਂ ਦੀ ਫਿਤਰਤ ਵਿੱਚ ਦਗ਼ਾ

ਉਹ ਕਦੇ ਵਫ਼ਾਵਾਂ ਨਹੀਂ ਕਰਦੇ

ਜੋ ਰੁੱਖ ਜਿਆਦਾ ਉੱਚੇ ਨੇ ਉਹ

ਕਦੇ ਕਿਸੇ ਨੂੰ ਛਾਵਾਂ ਨਹੀਂ ਕਰਦੇ

ਘੱਟ ਮਿਲੀਏ ਘੱਟ ਆਈਏ ਜਾਈਏ

ਇਸ ਗੱਲ ਦਾ ਮਤਲੱਬ ਇਹ ਨਹੀਂ

ਕਿ ਤੇਰੇ ਨਾਲ ਸਾਡਾ ਪਿਆਰ ਨਹੀਂ

ਤੇਰੇ ਲਈ ਦੁਆਵਾਂ ਨਹੀਂ ਕਰਦੇ।।

 

Punjabi shayari debi makhsoospuri shayari

 

ਰਾਤ ਦੇ ਪਰਦੇ ਵਿੱਚ ਮਜਬੂਰੀ

ਪੇਟ ਦੀ ਖਾਤਿਰ ਵਿੱਕ ਜਾਂਦੀ ਏ

ਦੌਲਤ ਲੋੜ ਦੇ ਪਿੰਡੇ ਉੱਤੇ

ਪਤਾ ਆਪਣਾ ਲਿੱਖ ਜਾਂਦੀ ਏ

ਮਿਲੇ ਗਰੀਬੀ ਵਿਰਸੇ ਵਿੱਚ ਤਾਂ

ਆਦਤ ਜਹੀ ਹੋ ਜਾਂਦੀ ਇਹਦੀ

ਦੋ ਵੇਲ੍ਹੇ ਕਿੰਝ ਬਾਲਣਾ ਚੁੱਲ੍ਹਾ

ਸੋਚ ਹੀ ਇਥੇ ਟਿੱਕ ਜਾਂਦੀ ਏ।।

 

ਕਦੋਂ ਬੋਲਣਾ ਕਦ ਚੁੱਪ ਰਹਿਣਾ

ਕਿ ਮੰਗਣਾ ਤੇ ਕਿ ਨਹੀਂ ਮੰਗਣਾ

ਗਰੀਬੀ ਦੀ ਬੇਟੀ ਆਪਣੀ ਮਾਂ ਦਾ

ਚਿਹਰਾ ਪੜ੍ਹਨਾ ਸਿੱਖ ਜਾਂਦੀ ਏ।।

 

debi makhsoospuri shayari status in punjabi

 

ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕੇ ਮਿਲਦਾ ਹਾਂ

ਮੈਂ ਹਰ ਇੱਕ ਮੁਸੀਬਤ ਨੂੰ ਮੁਸਕੁਰਾ ਕੇ ਮਿਲਦਾ ਹਾਂ।।

 

ਦੇਬੀ, ਜ਼ਿੰਦਗੀ ਚੋਂ ਕੋਈ ਲੱਖ ਵਾਰੀ ਚਲਾ ਜਾਵੇ

ਆਪਣੇ ਦਿਲ ਦੇ ਵਿੱਚੋਂ ਕਦੇ ਕੋਈ ਕੱਢਿਆ ਨਹੀਂ ਮੈਂ

ਰਹਿਮਤ, ਮਹਿਨਤ ਉੱਤੇ ਸਦਾ ਹੀ ਵਿਸ਼ਵਾਸ ਕੀਤਾ

ਬਿਲਕੁਲ ਕਿਸਮਤ ਦੇ ਸਹਾਰੇ ਖੁਦ ਨੂੰ ਛੱਡਿਆ ਨਹੀਂ ਮੈਂ।।

 

ਹੋਲੀ ਹੋਲੀ ਖਿਆਲ ਬਦਲ ਗਏ

ਯਾਰ ਸਮੇਂ ਦੇ ਨਾਲ ਬਦਲ ਗਏ

ਪੁੱਛਣਾ ਸੀ ਜਿਹਨਾਂ ਹਾਲ ਬਦਲ ਗਏ।।

 

debi makhsoospuri shayari in punjabi font

 

ਲੋਕਾਂ ਦਾ ਕਿ ਲੋਕ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ

ਕੱਚੇ ਆਸ਼ਕ ਦੁਨੀਆਂ ਕੋਲੋਂ ਡਰਦੇ ਹੀ ਰਹਿੰਦੇ ਨੇ

ਰਿਸ਼ਤਾ ਤਿੜਕੇ ਬੰਦੇ ਅੰਦਰੋਂ ਕੁਝ ਟੁੱਟ ਜਾਂਦਾ ਏ

ਸਰਨੇ ਨੂੰ ਤਾਂ ਸਬਣਾ ਦੇ ਡੰਗ ਸਰਦੇ ਹੀ ਰਹਿੰਦੇ ਨੇ।।

Related Articles

Back to top button