Punjabi Shayari Status

20+ Happy Teachers Day Quotes In Punjabi | ਅਧਿਆਪਕ ਦਿਵਸ ਸ਼ਾਇਰੀ (2022)

Friends, in today’s article we are presenting you Happy Teachers Day Quotes In Punjabi. Every year on September 5, Teacher’s Day is celebrated all over India. It is a day celebrated in honor of Guru.

ਜੇਕਰ ਤੁਸੀਂ ਵੀ ਅਧਿਆਪਕ ਦਿਵਸ ਦੇ ਲਈ Teachers Day Shayari In Punjabi ਦੀ ਭਾਲ ਕਰ ਰਹੇ ਸੀ ਤਾਂ ਤੁਹਾਡੀ ਭਾਲ ਪੂਰੀ ਹੋ ਚੁੱਕੀ ਹੈ। ਕਿਉਂਕਿ ਇਸ ਪੋਸਟ ਵਿੱਚ ਤੁਹਾਨੂੰ Teachers Day Quotes in Punjabi & Punjabi Shayari On Teachers day ਦੇਖਣ/ਪੜ੍ਹਨ ਨੂੰ ਮਿਲੇਗੀ। ਇਸ ਸ਼ਾਇਰੀ ਦੇ ਮਾਧਯਮ ਨਾਲ ਤੁਸੀਂ ਆਪਣੇ ਅਧਿਆਪਕਾਂ ਨੂੰ Teachers day wishes in Punjabi ਵਿੱਚ ਕਰ ਸਕਦੇ ਹੋ।।

Read Also👉 150+ Best Mom Status In Punjabi

 

Happy Teachers Day Quotes In Punjabi

 

ਅਸੀਂ ਭਟਕ ਜਾਂਦੇ ਜੇ ਸਾਨੂੰ ਉਹ ਰਾਹ ਨਾ ਦਿਖਾਉਂਦੇ

ਸਹੀ ਗਲਤ ਵਿੱਚ ਜੇ ਫਰਕ ਕਰਨਾ ਨਾ ਸਿਖਾਉਂਦੇ

ਅਸੀਂ ਕੁੱਝ ਨਾ ਹੁੰਦੇ ਜੇ ਐਨੇ ਗਿਆਨੀ ਲੋਕ

ਸਾਡੀ ਜ਼ਿੰਦਗੀ ਵਿੱਚ ਅਧਿਆਪਕ ਬਣ ਕੇ ਨਾ ਆਉਂਦੇ।।

ਅਧਿਆਪਕ ਦਿਵਸ ਮੁਬਾਰਕ

Happy Teachers Day Quotes In Punjabi
Teachers Day Quotes In Punjabi

ਸਾਨੂੰ ਪੜ੍ਹਾਇਆ ਅਤੇ ਤੁਸੀਂ ਸਾਨੂੰ

ਸਹੀ ਰਾਹ ਤੇ ਚੱਲਣਾ ਸਿਖਾਇਆ

ਮੁਬਾਰਕ ਹੋਵੇ ਤੁਹਾਨੂੰ ਅਧਿਆਪਕ ਦਿਵਸ

ਅੱਜ ਤੁਹਾਡਾ ਦਿਨ ਹੈ ਆਇਆ।।

Teachers Day Quotes In Punjabi

ਮਾਂ ਪਿਓ ਤੋਂ ਬਾਅਦ ਜੋ ਸਾਨੂੰ ਦੁਨੀਆਂ ਬਾਰੇ ਸਮਝਾਉਂਦਾ ਹੈ

ਜਿਹੜਾ ਸਾਨੂੰ ਸਹੀ ਗਲਤ ਦੀ ਪਹਿਚਾਣ ਕਰਾਉਂਦਾ ਹੈ

ਉਹ ਸਾਡਾ ਗੁਰੂ ਅਤੇ ਅਧਿਆਪਕ ਕਾਹਾਉਣ ਹੈ।।

Happy Teachers Day 💓

ਅਸੀਂ ਜ਼ਿੰਦਗੀ ਵਿੱਚ ਜੋ ਵੀ ਚੰਗਾ ਕਰਦੇ ਹਾਂ

ਉਸ ਦਾ ਪੂਰਾ ਕ੍ਰੇਡਿਟ ਸਾਡੇ ਅਧਿਆਪਕ ਨੂੰ ਜਾਂਦਾ ਹੈ

ਕਿਉਂਕਿ ਮਾਂ ਪਿਓ ਤੋਂ ਬਾਅਦ ਸਾਨੂੰ ਸਭ ਕੁੱਝ ਚੰਗਾ

ਸਾਡਾ ਅਧਿਆਪਕ ਹੀ ਸਿਖਾਉਂਦਾ ਹੈ।।

Teachers Day Quotes In Punjabi Language

ਜੀਵਨ ਜਿੰਨ੍ਹਾਂ ਸੱਜਦਾ ਏ ਮਾਂ ਪਿਓ ਦੇ ਪਿਆਰ ਨਾਲ

ਉਨ੍ਹਾਂ ਹੀ ਮਹਿਕਦਾ ਏ ਅਧਿਆਪਕ ਦੇ ਅਸ਼ੀਰਵਾਦ ਨਾਲ

ਸਾਨੂੰ ਸਿੱਖਿਆ ਦੇਣ ਲਈ ਜਿੰਨ੍ਹੇ ਮਾਂ ਪਿਓ ਹੁੰਦੇ ਨੇ ਖਾਸ

ਉਨਾਂ ਹੀ ਗੁਰੂ ਵੀ ਕਰਦੇ ਨੇ ਸਾਡੀ ਸੋਚ ਦਾ ਵਿਕਾਸ।।

Happy Teachers Day

Teachers Day Quotes In Punjabi
Teachers Day Quotes In Punjabi

ਜਿਹੜਾ ਬਣਾਵੇ ਸਾਨੂੰ ਇਨਸਾਨ

ਅਤੇ ਦੱਸੇ ਸਹੀ ਗਲਤ ਦੀ ਪਹਿਚਾਣ

ਦੇਸ਼ ਦੇ ਉਹਨਾਂ ਨਿਰਮਾਤਾਵਾਂ ਨੂੰ

ਕਰਦੇ ਹਾਂ ਅਸੀਂ ਸਰ ਝੁਕਾ ਕੇ ਪ੍ਰਣਾਮ।।

ਅਧਿਆਪਕ ਦਿਵਸ ਮੁਬਾਰਕ

 

Quotes On Teachers Day In Punjabi

 

ਸ਼ਾਂਤੀ ਦਾ ਸਾਨੂੰ ਪਾਠ ਪੜ੍ਹਾਇਆ

ਜਾਤ ਪਾਤ ਤੋਂ ਉੱਪਰ ਉੱਠਣਾ ਸਿਖਾਇਆ

ਤੁਹਾਡੇ ਇਸ ਗਿਆਨ ਨੇ ਸਾਨੂੰ

ਦੁਨੀਆਂ ਵਿੱਚ ਚੰਗਾ ਇਨਸਾਨ ਬਣਾਇਆ।।

Teachers Day Quotes In Punjabi wishes
Teachers Day Quotes In Punjabi

ਹਮੇਸ਼ਾਂ ਸਾਡੀ ਨਜ਼ਰ ਵਿੱਚ

ਤੁਹਾਡਾ ਸਨਮਾਨ ਰਹੇਗਾ

ਸਾਨੂੰ ਉਮੀਦ ਹੈ ਤੁਹਾਡੀ ਪੜ੍ਹਾਈ ਨਾਲ

ਸਾਡਾ ਜੀਵਨ ਇੱਕ ਦਿਨ ਮਹਾਨ ਬਣੇਗਾ।।

ਸੱਚਾਈ ਦਾ ਪਾਠ ਜਿਹੜਾ ਪੜ੍ਹਾਵੇ

ਉਹ ਹੀ ਸੱਚਾ ਗੁਰੂ ਕਹਿਲਾਵੇ

ਜਿਹੜਾ ਗਿਆਨ ਨਾਲ ਜੀਵਨ ਆਸਾਨ ਬਣਾਵੇ

ਉਹ ਹੀ ਸੱਚਾ ਗੁਰੂ ਕਹਿਲਾਵੇ।।

Teacher Day Quotes In Punjabi

ਅੱਜ ਆਪ ਜੀ ਨੂੰ ਅਸੀਂ

ਅਧਿਆਪਕ ਦਿਵਸ ਦੀ ਵਧਾਈ ਦੇਣੇ ਹਾਂ

ਬਸ ਆਪ ਜੀ ਦੇ ਕਰਕੇ ਹੀ

ਅੱਜ ਅਸੀਂ ਇਹ ਸਭ ਲਿੱਖ ਲੈਂਦੇ ਹਾਂ।।

ਰੱਬ ਨੇ ਦਿੱਤੀ ਜ਼ਿੰਦਗੀ ਅਤੇ

ਮਾਂ ਬਾਪ ਨੇ ਦਿੱਤਾ ਪਿਆਰ

ਸਿੱਖਣ ਅਤੇ ਪੜ੍ਹਾਉਣ ਲਈ

ਅਸੀਂ ਤੁਹਾਡੇ ਹਾਂ ਸ਼ੁਕਰਗੁਜ਼ਾਰ

Happy Teacher’s Day

 

ਅਧਿਆਪਕ ਦਿਵਸ ਸ਼ਾਇਰੀ

 

ਜੇਕਰ ਤੁਸੀਂ ਮੈਨੂੰ ਸਮਝਾਇਆ ਨਾ ਹੁੰਦਾ

ਇੰਨ੍ਹਾਂ ਚੰਗੀ ਤਰ੍ਹਾਂ ਨਾਲ ਪੜ੍ਹਾਇਆ ਨਾ ਹੁੰਦਾ

ਮੈਂ ਅੱਜ ਕੁੱਝ ਵੀ ਨਾ ਹੁੰਦਾ ਇਸ ਜਹਾਨ ਵਿੱਚ

ਜੇ ਮੈਨੂੰ ਸਹੀ ਗਲਤ ਸਿਖਾਇਆ ਨਾ ਹੁੰਦਾ।।

Teachers Day Quotes In Punjabi pics
Teachers Day Quotes In Punjabi

ਤੁਹਾਨੂੰ ਆਪਣਾ ਅਧਿਆਪਕ ਦੱਸਦੇ ਹੋਏ

ਅਸੀਂ ਮਾਣ ਨਾਲ ਭਰ ਜਾਂਦੇ ਹਾਂ

ਬਹੁਤ ਖੁਸ਼ਕਿਸਮਤ ਹਾਂ ਅਸੀਂ ਕਿ

ਹਰ ਰੋਜ਼ ਤੁਹਾਡੇ ਕੋਲ ਪੜ੍ਹਨ ਆਉਂਦੇ ਹਾਂ।।

Teachers Shayari In Punjabi

ਆਪ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ

ਅੱਜ ਅਧਿਆਪਕਾ ਦੇ ਦਿਨ ਦੀ ਘੜੀ ਹੈ ਆਈ

ਤੁਹਾਡੀ ਇਸ ਪੜ੍ਹਾਈ ਨੇ ਸਾਡੀ ਜ਼ਿੰਦਗੀ ਬਣਾਈ

ਤੁਸੀਂ ਹਮੇਸ਼ਾ ਸਾਨੂੰ ਹਰ ਗੱਲ ਚੰਗੀ ਤਰ੍ਹਾਂ ਸਮਝਾਈ।।

ਆਪ ਜੀ ਦੇ ਦੱਸੇ ਚੰਗੇ ਰਸਤੇ ਤੇ

ਚੱਲ ਕੇ ਮੈਂ ਸਿੱਖ ਰਿਹਾ ਹਾਂ

ਮੈਂ ਪਹਿਲਾਂ ਨਾਲੋਂ ਹੁਣ ਲੋਕਾਂ ਨੂੰ

ਚੰਗਾ ਦਿੱਖ ਰਿਹਾ ਹਾਂ।।

Happy Teachers Day Punjabi

ਅਧਿਆਪਕ ਦੇ ਇਹ ਜ਼ਿੰਦਗੀ ਕਿ ਏ

ਕੁੱਝ ਵੀ ਨਹੀਂ ਬਸ ਹਨੇਰਾ ਹੀ ਏ

ਬਹੁਤ ਬਹੁਤ ਸਨਮਾਨ ਉਹਨਾਂ ਨੂੰ

ਜਿੰਨਾਂ ਨਾਲ ਰੋਸ਼ਨ ਸਾਰਾ ਜਹਾਨ ਏ।

 

Happy Teachers Day Shayari In Punjabi

 

ਜ਼ਿੰਦਗੀ ਵਿੱਚੋਂ ਹਨੇਰੇ ਨੂੰ ਮਿਟਾ ਦੇਂਦੇ ਨੇ

ਗਿਆਨ ਦਾ ਚਾਨਣ ਫੈਲਾ ਦੇਂਦੇ ਨੇ

ਸਾਡੇ ਅਧਿਆਪਕ ਸਾਨੂੰ ਗਿਆਨ ਦੇ ਕੇ

ਜੀਵਨ ਵਿੱਚ ਕਾਬਿਲ ਬਣਾ ਦੇਂਦੇ ਨੇ।।

Teachers Day Quotes In Punjabi shayari

ਮਿੱਟੀ ਤੋਂ ਜਿਸਨੇ ਸੋਨਾ ਬਣਾਇਆ

ਜੀਵਨ ਸਹੀ ਤਰੀਕੇ ਨਾਲ ਜੀਣਾ ਸਿਖਾਇਆ

ਪ੍ਰਣਾਮ ਹੈ ਐਸੇ ਅਧਿਆਪਕਾਂ ਨੂੰ ਜਿਹਨਾਂ ਨੇ

ਸਾਨੂੰ ਮੰਜ਼ਿਲ ਪਾਉਣ ਦਾ ਰਾਹ ਦਿਖਾਇਆ।।

Teachers Day Shayari In Punjabi

ਮੇਰੀ ਜ਼ਿੰਦਗੀ ਦੀ ਹਰ ਕਾਮਯਾਬੀ ਦਾ

ਕ੍ਰੇਡਿਟ ਆਪ ਨੂੰ ਹੀ ਜਾਂਦਾ ਹੈ

ਕਿਉਂਕਿ ਸਿੱਖਣ ਦੀ ਸ਼ੁਰੂਆਤ ਤੁਹਾਡੇ ਤੋਂ ਹੋਈ

ਤੁਹਾਡੇ ਕਰਕੇ ਹੀ ਮੈਨੂੰ ਸਭ ਕੁਝ ਆਉਂਦਾ ਹੈ।।

💓 Happy teachers day 💓

ਸੱਚਾਈ ਦੇ ਰਾਹ ਤੇ ਸਾਨੂੰ ਚੱਲਣਾ ਸਿਖਾਉਂਦੇ ਨੇ

ਜੀਵਨ ਦੀਆਂ ਮੁਸ਼ਕਲਾਂ ਨਾਲ ਲੜਨਾ ਸਿਖਾਉਂਦੇ ਨੇ

ਬਹੁਤ ਬਹੁਤ ਸਰ ਝੁੱਕਦਾ ਹੈ ਇਹਨਾਂ ਅਧਿਆਪਕਾਂ ਅੱਗੇ

ਜਿਹੜੇ ਸਾਨੂੰ ਇਮਾਨਦਾਰੀ ਨਾਲ ਜੀਣਾ ਸਿਖਾਉਂਦੇ ਨੇ।।

 

Happy Teachers Day Punjabi Shayari

 

ਮਾਂ ਪਿਓ ਤੋਂ ਬਾਅਦ ਜਿਸ ਦਾ ਹੈ ਸਥਾਨ

ਹੱਥਾਂ ਵਿੱਚ ਜਿਸ ਦੇ ਜੀਵਨ ਦਾ ਕਮਾਨ

ਜੋ ਜਤਾਉਂਦੇ ਹੱਕ ਮਾਂ ਪਿਓ ਦੀ ਤਰ੍ਹਾਂ

ਉਹ ਨੇ ਸਾਡੇ ਅਧਿਆਪਕ ਗੁਰੂ ਸਮਾਨ।।

Teachers Day Quotes In Punjabi

ਗਿਆਨ ਦਾ ਦੀਪਕ ਉਹ ਜਗਾਉਂਦੇ ਨੇ

ਅਗਿਆਨ ਦਾ ਹਨੇਰਾ ਮਿਟਾਉਂਦੇ ਨੇ

ਵਿਦਿਆ ਦਾ ਕੀਮਤੀ ਧੰਨ ਦੇ ਕੇ ਸਾਨੂੰ

ਤਰੱਕੀ ਦੇ ਰਾਹ ਤੇ ਉਹ ਚਲਾਉਂਦੇ ਨੇ।।

ਇੱਕ ਚੰਗਾ ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ

ਜਿਹੜਾ ਖੁੱਦ ਨੂੰ ਜਲਾ ਕੇ ਦੂਸਰਿਆਂ ਲਈ ਚਾਨਣ ਕਰਦਾ ਹੈ।।

Teachers Day Punjabi Shayari

ਸ਼ੁਰੂਆਤ ਹੁੰਦੀ ਜਿਸ ਤੋਂ ਜੀਵਨ ਨੂੰ ਸਿੱਖਣ ਦੀ

ਜੋ ਸਾਡੇ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਸਾਨੂੰ ਸਿਖਾਉਂਦੇ ਨੇ

ਉਹਨਾਂ ਅਧਿਆਪਕਾਂ ਨੂੰ ਅਧਿਆਪਕ ਦਿਵਸ ਮੁਬਾਰਕ

ਜੋ ਸਾਨੂੰ ਪੜ੍ਹਨਾ ਲਿਖਣਾ ਸਿਖਾਉਂਦੇ ਨੇ।।

Happy teachers day wishes in Punjabi

ਆਪ ਜੀ ਕਰਕੇ ਹੀ ਮੈਂ ਅੱਜ ਜ਼ਿੰਦਗੀ ਵਿੱਚ ਤਰੱਕੀ ਦੇ ਰਾਹ ਤੇ ਹਾਂ, ਆਪ ਜੀ ਦੀ ਸ਼ੁਰੂਆਤੀ ਪੜ੍ਹਾਈ ਤੋਂ ਹੀ ਮੈਂ ਸਿੱਖਿਆ ਕਿ ਜ਼ਿੰਦਗੀ ਵਿੱਚ ਕਿਵੇਂ ਚੱਲਣਾ ਹੈ ਅਤੇ ਅੱਗੇ ਵੱਧਣਾ ਹੈ। ਆਪ ਜੀ ਨੂੰ Happy Teachers Day

 

ਮੇਰੇ ਪਿਆਰੇ ਅਧਿਆਪਕ ਤੁਸੀਂ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਖਾਸ ਹਿੱਸਾ ਹੋ ਜਿਸ ਨੂੰ ਮੈਂ ਕਦੇ ਵੀ ਜ਼ਿੰਦਗੀ ਵਿੱਚ ਭੁੱਲ ਨਹੀਂ ਸਕਦਾ, ਮੈਂ ਅੱਜ ਜੋ ਕੁੱਝ ਵੀ ਹਾਂ ਬਸ ਤੁਹਾਡੇ ਕਰਕੇ ਹੀ ਹਾਂ। ਤੁਹਾਨੂੰ ਇਸ ਅਧਿਆਪਕ ਦਿਵਸ ਦੇ ਮੌਕੇ ਤੇ ਬਹੁਤ ਮੁਬਾਰਕ 

HAPPY TEACHERS DAY 💓

Related Articles

Back to top button