Punjabi Shayari Status

20+ ਉਮੀਦ Punjabi Status | Hope Quotes In Punjabi (2023)

Friends, we are sharing ਉਮੀਦ Punjabi Status with you in this post, in which Hope shayari in punjabi, Hope status in punjabi, Hope quotes in punjabi, Umeed par punjabi shayari, ਉਮੀਦ punjabi status and Punjabi quotes on hope in punjabi will be shared with you.

ਉਮੀਦ Punjabi Status

ਉਮੀਦ ਨਾ ਰੱਖੋ ਕਿਸੇ ਗੈਰ ਤੋਂ

ਐਥੇ ਆਪਣੇ ਵੀ ਸਾਥ ਛੱਡ ਜਾਂਦੇ ਨੇ

ਕੋਈ ਵਿਰਲੇ ਹੀ ਹੁੰਦੇ ਨੇ ਯਾਰ

ਜਿਹੜੇ ਹਮੇਸ਼ਾ ਸਾਥ ਨਿਭਾਉਂਦੇ ਨੇ।।

ਉਮੀਦ punjabi status photo

ਸਾਨੂੰ ਉਮੀਦ ਨਹੀਂ ਸੀ ਤੇਰੇ ਤੋ

ਕਿ ਤੂੰ ਐਦਾ ਵੀ ਕਰ ਜਾਵੇਂਗਾ

ਪਹਿਲਾਂ ਆਪ ਆਇਆ ਜ਼ਿੰਦਗੀ ਵਿੱਚ

ਫਿਰ ਇਕੱਲਿਆਂ ਨੂੰ ਛੱਡ ਜਾਵੇਂਗਾ।।

ਆਪਣੇ ਵੀ ਜਿੱਥੇ ਸਾਥ ਛੱਡ ਜਾਣ

ਓਥੇ ਗੈਰਾਂ ਤੋ ਕਿ ਉਮੀਦ ਰੱਖੀਏ

ਦਿਲ ਆਪਣੇ ਦੇ ਦਰਦਾਂ ਨੂੰ

ਅਸੀ ਹੁਣ ਕਿਸ ਨੂੰ ਬੋਲ ਦੱਸੀਏ।।

ਉਮੀਦ punjabi status copy

ਜਿੰਨਾਂ ਤੋਂ ਸਾਨੂੰ ਉਮੀਦ ਸੀ

ਓਹ ਦੂਰ ਦੂਰ ਤਕ ਨਜ਼ਰ ਨਹੀਂ ਆਏ

ਜਿੰਨਾਂ ਦੇ ਨਾਮ ਤੋਂ ਵੀ ਅਨਜਾਣ ਸੀ

ਓਹ ਫਰਿਸ਼ਤਾ ਬਣ ਕੇ ਚਲੇ ਆਏ।। 

ਤੇਰੇ ਆਉਣ ਦੀ ਉਮੀਦ ਲਾਈ ਬੈਠੇ ਹਾਂ

ਤੇਰੀਆਂ ਰਾਹਾਂ ਵਿੱਚ ਪਲਕਾਂ ਵਿਛਾ ਕੇ ਬੈਠੇ ਹਾਂ।।

ਉਮੀਦ Punjabi Shayari

ਉਮੀਦ ਨਹੀਂ ਸੀ ਤੇਰੇ ਤੋਂ ਕਿ

ਸਾਨੂੰ ਏਦਾਂ ਛੱਡ ਕੇ ਜਾਵੇਂਗਾ

ਪੁਰਾਣੇ ਭਰ ਕੇ ਸਾਡੇ ਜਖਮਾਂ ਨੂੰ

ਤੂੰ ਨਵੇਂ ਜ਼ਖ਼ਮ ਦੇ ਜਾਵੇਂਗਾ।।

ਉਮੀਦ shayari in Punjabi

ਵਾਅਦੇ ਕਰਕੇ ਓਹ ਤੋੜ ਗਈ

ਉਮੀਦਾਂ ਜਗਾ ਕੇ ਓਹ ਛੋੜ ਗਈ

ਜਿਹੜੀ ਸਾਹਾਂ ਵਿਚ ਸਾਹ ਲੈਂਦੀ ਸੀ

ਓਹ ਸਾਡੇ ਤੋਂ ਮੁਖੜਾ ਮੋੜ ਗਈ।।

ਉਮੀਦ ਸ਼ਾਇਰੀ

ਤੇਰਾ ਮੇਰਾ ਕਿੱਸਾ ਖਤਮ ਅੱਜ ਤੋਂ ਬਾਅਦ

ਜਦੋਂ ਵੀ ਇਹ ਲੱਗਣ ਲੱਗਦਾ ਏ

ਉਦੋਂ ਹੀ ਪਤਾ ਨਹੀਂ ਕਿਉਂ ਇੱਕ

ਨਵੀਂ ਉਮੀਦ ਦਿੱਖ ਜਾਂਦੀ ਏ।।

ਵਾਅਦੇ ਕਰਕੇ ਮੁੱਕਰ ਜਾਣ ਦਾ ਕੰਮ

ਤਾਂ ਸਾਰੇ ਹੀ ਕਰਦੇ ਨੇ

ਸਾਨੂੰ ਤਾਂ ਕਿਸੇ ਐਸੇ ਦੀ ਤਲਾਸ਼ ਏ

ਜਿਹੜਾ ਸਾਡੀਆਂ ਉਮੀਦਾਂ ਤੇ ਖਰਾ ਉੱਤਰੇ।।

Hope Quotes In Punjabi

ਅੱਧਾ ਦੁੱਖ ਗਲਤ ਲੋਕਾਂ ਤੋ

ਉਮੀਦ ਰੱਖਣ ਨਾਲ ਹੁੰਦਾ ਏ

ਅੱਧਾ ਦੁੱਖ ਸੱਚੇ ਲੋਕਾਂ ਤੇ

ਸ਼ੱਕ ਕਰਨ ਨਾਲ ਹੁੰਦਾ ਏ।।

ਚਾਹੋ ਤਾਂ ਪਿਆਰ ਕਰ ਲਓ ਪਰ

ਉਮੀਦ ਕਦੇ ਕਿਸੇ ਤੋ ਨਾ ਰੱਖੋ

ਕਿਉਂਕ ਤਕਲੀਫ਼ ਪਿਆਰ ਨਹੀਂ

ਉਮੀਦਾਂ ਦੇਂਦੀਆਂ ਨੇ।।

ਉਮੀਦ punjabi quotes

ਇੱਕ ਉਮੀਦ ਦੇ ਸਹਾਰੇ ਇਨਸਾਨ

ਵੱਡੀਆਂ ਤੋ ਵੱਡੀਆਂ ਮੁਸੀਬਤਾਂ ਦਾ

ਸਾਹਮਣਾ ਵੀ ਬਿਨਾ ਡਰੇ ਕਰ ਲੈਂਦਾ ਏ।।

ਸਾਰੇ ਦਰਦ ਸਹੇ ਤੇਰੇ ਪਿਆਰ ਦੀ ਖਾਤਰ

ਹਰ ਦੀਵਾਰ ਤੋੜੀ ਤੇਰੇ ਦੀਦਾਰ ਦੀ ਖਾਤਰ

ਉਮੀਦ ਮਿਟਾ ਦਿੱਤੀ ਤੈਨੂੰ ਪਾਉਣ ਦੀ ਖਾਤਿਰ

ਤੇ ਤੂੰ ਦਿਲ ਤੋੜ ਦਿੱਤਾ ਜ਼ਮਾਨੇ ਦੀ ਖਾਤਰ।।

ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ ਉਮੀਦ status Punjabi ਤੁਹਾਨੂੰ ਪਸੰਦ ਆਏ ਹੋਣਗੇ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਯਾਰਾਂ ਤੇ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।

Related Articles

Back to top button