210+ Best Love Quotes In Punjabi | ਰੋਮਾਂਟਿਕ ਪੰਜਾਬੀ ਲਵ Quotes (2023)
Friends, today we are presenting Love Quotes In Punjabi in front of you. In this post punjabi love quotes for girlfriend and Love Quotes In Punjabi for boyfriend will be shared with you. We hope you will definitely like this Love Quotes In Punjabi Language.
ਪਿਆਰ ਇੱਕ ਐਸਾ ਰਿਸ਼ਤਾ ਜੋ ਕਿਸੇ ਨਾਲ ਵੀ ਹੋ ਸਕਦਾ ਹੈ, ਸਾਨੂੰ ਸਾਡੇ ਆਪਣੇ ਦੋਸਤਾਂ ਨਾਲ ਅਤੇ ਰਿਸ਼ਤੇਦਾਰਾਂ ਨਾਲ ਵੀ ਪਿਆਰ ਹੋ ਸਕਦਾ ਹੈ। ਪਰ ਅੱਜ ਅਸੀਂ ਜਿਸ ਪਿਆਰ ਬਾਰੇ ਗੱਲ ਕਰ ਰਹੇ ਹਾਂ ਇਹ ਓਹ ਰਿਸ਼ਤਾ ਹੈ ਜਿਹੜਾ ਅਚਾਨਕ ਕਿਸੇ ਅਣਜਾਣ ਦੇ ਜ਼ਿੰਦਗੀ ਵਿੱਚ ਆਉਣ ਨਾਲ ਬਣਦਾ ਹੈ।
ਅਸੀ ਗੱਲ ਕਰ ਰਹੇ ਹਾਂ ਪ੍ਰੇਮੀ/ਪ੍ਰੇਮਿਕਾ ਅਤੇ ਪਤੀ/ਪਤਨੀ ਵਿੱਚ ਬਣੇ ਰਿਸ਼ਤੇ ਵਾਲੇ ਪਿਆਰ ਦੀ ਇਸ ਲਈ ਅੱਜ ਅਸੀਂ ਤੁਹਾਡੇ ਸਾਮ੍ਹਣੇ ਪੰਜਾਬੀ ਵਿੱਚ ਪਿਆਰ ਦੇ Quotes ਪੇਸ਼ ਕਰ ਰਹੇ ਹਾਂ, ਤੁਸੀਂ ਇਸ ਸ਼ਾਇਰੀ ਨੂੰ ਆਪਣੇ ਭਰਾ ਨਾਲ ਸਾਂਝਾਂ ਕਰ ਸਕਦੇ ਹੋ, ਤੇ ਇਸ ਨੂੰ ਆਪਣੇ ਫੇਸਬੁੱਕ ਤੇ whatsapp status ਤੇ ਵੀ ਲਗਾ ਸਕਦੇ ਹੋ।
Love Quotes In Punjabi
ਮੇਰੇ ਨਾਲ ਓਹਨੇ ਪਿਆਰ ਪਾਇਆ
ਥੋੜਾ ਨਹੀਂ ਬੇਸ਼ੁਮਾਰ ਪਾਇਆ
ਜਿਸਨੂੰ ਪੁੱਛਦਾ ਨਹੀਂ ਸੀ ਕੋਈ ਕਦੇ
ਉਸਨੇ ਓਹਨੂੰ ਆਪਣਾ ਯਾਰ ਬਣਾਇਆ।।
ਦਿਲ ਲਾ ਕੇ ਤੇਰੇ ਨਾਲ ਵੇਖ ਲਿਆ
ਮੈ ਪਿਆਰ ਪਾ ਕੇ ਤੇਰੇ ਨਾਲ ਵੇਖ ਲਿਆ
ਤੈਨੂੰ ਛੱਡ ਕੇ ਸਭ ਧੋਖੇਬਾਜ਼ ਨੇ ਯਾਰਾ
ਮੈਂ ਸਭ ਨੂੰ ਅਜ਼ਮਾ ਕੇ ਵੇਖ ਲਿਆ।।
ਪਿਆਰ ਜਦੋਂ ਇੱਕ ਵਾਰ ਹੋ ਜਾਂਦਾ ਐ
ਫਿਰ ਚਾਹ ਕੇ ਵੀ ਯਾਰ ਨਹੀਂ ਭੁੱਲਦਾ
ਜਿਹਨੂੰ ਚਾਹੁਣ ਲੱਗ ਜਾਈਏ ਇੱਕ ਵਾਰ
ਫਿਰ ਸੱਚ ਓਹ ਦਿਲਦਾਰ ਨਹੀਂ ਭੁੱਲਦਾ।।
ਜਦੋਂ ਦਾ ਤੇਰੇ ਨਾਲ ਦਿਲ ਲਾਇਆ ਐ
ਮੈਂ ਆਪਣਾ ਆਪ ਗਵਾਇਆ ਐ
ਮੈਨੂੰ ਹਰ ਇੱਕ ਵਿੱਚ ਆਵੇਂ ਤੂੰ ਨਜ਼ਰ
ਇਹ ਤੂੰ ਕੈਸਾ ਜਾਦੂ ਚਲਾਇਆ ਐ।।
ਪਿਆਰ ਵਿੱਚ ਕਦੇ ਵਪਾਰ ਨਹੀਂ ਹੁੰਦਾ
ਜਿੱਥੇ ਹੋਵੇ ਵਪਾਰ ਓਹ ਪਿਆਰ ਨਹੀਂ ਹੁੰਦਾ
ਕਹਿੰਦੀ ਦਿਲ ਦੇ ਮੇਰਾ ਦਿਲ ਲੇ ਜਾ
ਮੈਂ ਕਿਹਾ ਐਦਾਂ ਦਾ ਸਾਥੋਂ ਕਾਰੋਬਾਰ ਨਹੀਂ ਹੁੰਦਾ।।
ਹੁੰਦਾ ਜੈ ਕੋਲ ਤੇਰੇ ਤੈਨੂੰ ਸੀਨੇ ਦੇ ਨਾਲ ਲਾਉਂਦਾ
ਬਣਾ ਕੇ ਰੱਖਦਾ ਦਿਲ ਦੀ ਰਾਣੀ
ਹੋਰ ਕਿਸੇ ਨੂੰ ਨਾ ਚਾਹੁੰਦਾ
ਤੂੰ ਚਾਹ ਕੇ ਵੀ ਮੈਨੂੰ ਛੱਡ ਨਾਹ ਸਕਦੀ
ਤੈਨੂੰ ਐਨਾ ਪਿਆਰ ਮੈਂ ਜਤਾਉਂਦਾ।।
Romantic Love Quotes In Punjabi
ਤੇਰੇ ਘਰ ਗੱਲ ਕਰ ਤੈਨੂੰ
ਲਿਆਉਣਾ ਏ ਵਿਆਹ
ਰਜ਼ਾਮੰਦੀ ਨਾਲ ਤੈਨੂੰ ਬੇਬੇ ਦੀ
ਨੂੰਹ ਲੈਣਾ ਏ ਬਣਾ।।
ਸਾਡੀ ਦੋਨਾਂ ਦੀ ਜੋੜੀ ਓਦੋਂ
ਬੜੀ ਸੋਹਣੀ ਲੱਗੇਗੀ
ਹੱਥ ਵਿੱਚ ਫੜ ਹੱਥ
ਜਦੋਂ ਨਾਲ ਮੇਰੇ ਚੱਲੇਗੀ।।
ਜਿੰਦਗੀ ਤੇਰੇ ਨਾਮ ਕਰ ਦੇਵਾਂ
ਤੈਨੂੰ ਬਣਾ ਕੇ ਦਿਲ ਦੀ ਰਾਣੀ
ਜਿਹੜੀ ਰੱਖੀ ਜਾਵੇ ਉਮਰਾਂ ਤੱਕ ਯਾਦ
ਐਸੀ ਹੋਵੇ ਸਾਡੀ ਪ੍ਰੇਮ ਕਹਾਣੀ।।
ਦਿਲ ਆਪਣੇ ਦੀਆਂ ਦਿਲ ਨੂੰ ਹੀ ਕਹਿੰਦਾ ਹਾਂ
ਸਜ਼ਾ ਕੇ ਤੇਰੇ ਖ਼ਵਾਬ ਮੈਂ ਹੱਸਦਾ ਰਹਿੰਦਾ ਹਾਂ
ਹਿੰਮਤ ਨਹੀਂ ਹੁੰਦੀ ਤੇਰੇ ਕੋਲ ਆਉਣ ਦੀ
ਤੈਨੂੰ ਪਾਉਣ ਦੀਆਂ ਸਕੀਮਾਂ ਘੜਦਾ ਰਹਿੰਦਾ ਹਾਂ।।
ਹੱਸਦੀ ਐ ਜਦੋਂ ਤਾਂ ਤੂੰ ਲੱਗਦੀ ਐ ਕਮਾਲ
ਮੇਰੇ ਦਿਲ ਤੇ ਤੇਰੇ ਹਾਸੇ ਨੇ ਪਾਇਆ ਐ ਜਾਲ਼
ਤੈਨੂੰ ਵੇਖਣ ਲਈ ਤਰਸਦੇ ਨੈਣ ਮੇਰੇ
ਤੂੰ ਨਾਹ ਦਿਖੇ ਤਾਂ ਹੋ ਜਾਂਦਾ ਮੇਰਾ ਬੁਰਾ ਹਾਲ।।
ਤੈਨੂੰ ਸੀਨੇ ਨਾਲ ਲਾ ਕੇ ਬਾਹਾਂ ਵਿੱਚ ਲਵਾਂ ਲੁਕਾ
ਤੂੰ ਕਦੇ ਮੇਰੇ ਤੋ ਦੂਰ ਨਾਹ ਜਾਵੇਂ ਆਪਣਾ ਲਵਾਂ ਬਣਾ
ਕਦੇ ਹੋ ਜਾਵੇਂ ਜੈ ਗੁੱਸੇ ਤੂੰ ਮੇਰੇ ਨਾਲ
ਤੇਰੇ ਕਦਮਾਂ ਵਿਚ ਸਿਰ ਝੁਕਾ ਕੇ ਤੈਨੂੰ ਲਵਾਂ ਮਣਾ।।
Cute Love Quotes In Punjabi
ਤੇਰੇ ਬਿਨਾਂ ਹੋਣਾ ਨਹੀਂ ਮੈਨੂੰ
ਹੋਰ ਕਿਸੇ ਨਾਲ ਪਿਆਰ ਵੈ
ਤੂੰ ਹੀ ਏਂ ਸਹਾਰਾ ਮੇਰਾ
ਤੂੰ ਹੀ ਮੇਰਾ ਦਿਲਦਾਰ ਵੈ।।
Cute ਜਿਹਾ ਚੇਹਰਾ ਤੇਰਾ
ਬੁੱਲਾਂ ਤੇ ਪਿਆਰੀ ਮੁਸਕਾਨ ਐ
ਲੁੱਟ ਲੇ ਗਈ ਦਿਲ ਮੇਰਾ
ਓਹਨੂੰ ਬਣਾਉਣਾ ਆਪਣੀ ਜਾਨ ਐ।।
ਤੇਰੇ ਬਿਨਾਂ ਮੇਰਾ ਦਿਨ ਔਖਾ ਜਿਹਾ ਲੰਘਦਾ
ਰੱਬ ਕੋਲੋਂ ਤੈਨੂੰ ਹਰ ਰੋਜ਼ ਹਾਂ ਮੰਗਦਾ
ਕਰਦਾ ਦਿਲੋਂ ਪਿਆਰ ਤੈਨੂੰ ਸੋਹਣੀਏ ਪਰ
ਕਹਿਣ ਤੋਂ ਥੋੜਾ ਜਿਹਾ ਮੈਂ ਹਾਂ ਸੰਗਦਾ।।
ਹੱਥ ਫੜ ਕੇ ਤੂੰ ਮੇਰਾ ਸਾਥ ਨਿਭਾਈਂ
ਵਿੱਚ ਰਾਹ ਦੇ ਕਦੇ ਛੱਡ ਕੇ ਨਾਹ ਜਾਈਂ
ਮੈਂ ਕਰਾਂਗਾ ਪਿਆਰ ਤੇਨੂੰ ਐਨਾ ਸੋਹਣੀਏ
ਮੇਰੀ ਜਿੰਦਗੀ ਵਿੱਚ ਮੇਰੀ ਜਾਨ ਬਣ ਆਈਂ।।
ਹੱਸਦੀ ਨੇ ਵੇਖ ਮੈਨੂੰ ਮੂੰਹ ਸੀ ਘੁਮਾਇਆ
ਜਦੋਂ ਇੱਕ ਦਮ ਓਹਦੇ ਸਾਮ੍ਹਣੇ ਮੈ ਆਇਆ
ਬਸ ਹੋ ਗਈ ਫਿਰ ਸ਼ੁਰੂ ਸਾਡੀ ਪ੍ਰੇਮ ਕਹਾਣੀ
ਰੱਬ ਨੇ ਹੀ ਸ਼ਾਇਦ ਮੈਨੂੰ ਉਸ ਨਾਲ ਸੀ ਮਿਲਾਇਆ।।
Sad Love Quotes In Punjabi
ਦਿਲ ਲਾ ਕੇ ਉਹ ਦਿਲ ਤੋੜ ਗਈ
ਮੇਰਾ ਟੁੱਟਿਆ ਦਿਲ ਓਹ ਮੋੜ ਗਈ
ਛੱਡ ਗਈ ਸਾਥ ਅੱਧ ਵਿਚਾਲੇ
ਜਦੋਂ ਉਸਨੂੰ ਨਾਂ ਸਾਡੀ ਲੋੜ ਰਹੀ।।
ਖਤਮ ਕਰ ਰਿਸ਼ਤਾ ਓਹ ਭੁੱਲ ਜਾ ਕਹਿ ਗਈ
ਮੇਰਾ ਟੁੱਟਿਆ ਦਿਲ ਮੇਰੇ ਹੱਥਾਂ ਵਿੱਚ ਦੇ ਗਈ
ਮੈਂ ਉਹਦੀਆਂ ਯਾਦਾਂ ਜੋਗਾ ਰਹਿ ਗਿਆ
ਤੇ ਓਹ ਗੈਰਾਂ ਜੋਗੀ ਰਹਿ ਗਈ।।
ਲਾ ਕੇ ਯਾਰੀ ਇਹ ਦਿਲ ਤੋੜਦੀਆਂ ਨੇ
ਅਲਵਿਦਾ ਕਹਿ ਕੇ ਮੁੱਖ ਮੋੜਦੀਆਂ ਨੇ
ਕੱਢ ਕੇ ਮਤਲਬ ਧੋਖੇਬਾਜ਼ ਨਾਰਾਂ
ਫਿਰ ਦੂਜਿਆਂ ਨਾਲ ਰਿਸ਼ਤਾ ਜੋੜਦੀਆਂ ਨੇ।।
emotional love quotes in punjabi
ਹੁਸਣ ਦਾ ਨਾਂ ਮਾਨ ਕਰ ਇਹ ਢੱਲ ਜਾਵੇਗਾ
ਜਿਹੜਾ ਮਰਦਾ ਐ ਤੇਰੇ ਜਿਸਮ ਤੇ ਓਹ ਛਡ ਜਾਵੇਗਾ
ਅਸੀਂ ਚਾਹੁੰਦੇ ਰਹਾਂਗੇ ਤੈਨੂੰ ਜ਼ਿੰਦਗੀ ਭਰ ਲਈ
ਹੁਸਣ ਢੱਲ ਜਾਣ ਬਾਅਦ ਕੋਈ ਹੋਰ ਨਾਹ ਚਾਹਵੇਗਾ।।
ਤੇਰੇ ਬਿਨਾਂ ਰਹਿ ਨਹੀਂ ਸਕਦਾ ਕੁੱਝ ਕਰ ਜਾਊਂਗਾ
ਛੱਡ ਕੇ ਨਾਂ ਜਾਵੀਂ ਮੈਂ ਕੁੱਝ ਖਾ ਕੇ ਮਰ ਜਾਊਂਗਾ।।
True Love Quotes In Punjabi
ਪਿਆਰ ਦਿਲ ਤੋ ਸੱਚਾ ਕਰਦੇ ਹਾਂ
ਕਿਸੇ ਹੋਰ ਉੱਤੇ ਨਾ ਮਰਦੇ ਹਾਂ
ਤੇਰੇ ਦਿੱਤੇ ਹੋਏ ਦਰਦਾਂ ਨੂੰ ਵੀ
ਹੱਸ ਹੱਸ ਕੇ ਅਸੀ ਜਰਦੇ ਹਾ।।
ਦਿਲ ਲਾਇਆ ਐ ਤੇਰੇ ਨਾਲ
ਸੱਚ ਪਿਆਰ ਪਾਇਆ ਐ ਤੇਰੇ ਨਾਲ
ਚੱਲ ਚੱਲੀਏ ਦੁਨੀਆਂ ਤੋ ਦੂਰ ਕੀਤੇ
ਤੂੰ ਵਿਆਹ ਕਰਵਾ ਲੇ ਮੇਰੇ ਨਾਲ।।
punjabi love quotes in punjabi
ਬਸ ਤੂੰ ਹੀ ਦਿਲ ਨੂੰ ਪਸੰਦ ਆਈ ਏ
ਤੇਰੇ ਜਹੀ ਕੋਈ ਹੋਰ ਨਹੀਂ ਚਾਹੁੰਦਾ
ਪਿਆਰ ਸੱਚਾ ਕਰਨ ਲੱਗਿਆ ਤੈਨੂੰ
ਕਿਸੇ ਹੋਰ ਤੇ ਹੁਣ ਇਹ ਨਹੀਂ ਆਉਂਦਾ।।
ਓਹਨੂੰ ਦੇਖ ਸਾਰੇ ਕਹਿਣ ਲੱਗੇ
ਗਲੀ ਵਿੱਚ ਹੁਸਨਾਂ ਦਾ ਫੁੱਲ ਖਿੜਿਆ
ਦੇਖ ਕੇ ਓਹਦੀ ਸੋਹਣੀ ਸੂਰਤ ਨੂੰ
ਮੇਰੇ ਦਿਲ ਨੂੰ ਸੁਕੂਨ ਮਿਲਿਆ।।
Love Quotes In Punjabi For Husband
ਰੱਬ ਤੋਂ ਮੰਗਿਆ ਸੱਚਾ ਸਾਥੀ
ਤਾਂ ਤੂੰ ਮੇਰੀ ਜ਼ਿੰਦਗੀ ਵਿੱਚ ਆਇਆ
ਜਦੋਂ ਦਾ ਮਿਲ ਗਿਆ ਤੂੰ ਸਾਨੂੰ
ਅਸੀ ਹੋਰ ਕੁਝ ਨਹੀਂ ਚਾਹਿਆ।।
ਤੂੰ ਮੇਰੀ ਜਿੰਦਗੀ ਵਿੱਚ ਆ ਕੇ
ਮੇਰੀ ਜਾਨ ਬਣ ਗਿਆ
ਮੇਰੇ ਚਿਹਰੇ ਤੇ ਆਉਂਦੀ
ਇੱਕ ਮੁਸਕਾਨ ਬਣ ਗਿਆ।।
cute punjabi love quotes for him
ਮੈਂ ਦੌਲਤ ਸ਼ੋਹਰਤ ਛੱਡ ਕੇ ਤੈਨੂੰ ਚਾਹਿਆ ਐ
ਤੇਰੇ ਨਾਲ ਜਿਉਣ ਦਾ ਸੁਫ਼ਨਾ ਸਜਾਇਆ ਐ
ਦਿਨ ਰਾਤ ਦੁਆਵਾਂ ਕਰ ਕਰ ਕੇ ਰੱਬ ਅੱਗੇ
ਫੇਰ ਜਾ ਕੇ ਕੀਤੇ ਮੈਂ ਤੈਨੂੰ ਪਾਇਆ ਐ।।
ਤੁਸੀਂ ਹੀ ਹੋ ਮੇਰੇ ਜੀਵਨ ਦਾ ਗੁਰੂਰ
ਤੁਹਾਡੇ ਨਾਲ ਹੀ ਏ ਮੇਰੇ ਚਿਹਰੇ ਤੇ ਨੂਰ
ਛੱਡ ਕੇ ਨਾਹ ਜਾਣਾ ਮੈਨੂੰ ਕਦੇ ਤੁਸੀ
ਪੱਲ ਵੀ ਨਹੀਂ ਰਹਿ ਸਕਦੇ ਤੁਹਾਡੇ ਤੋਂ ਦੂਰ।।
punjabi love quotes for him
ਇਹ ਜਿੰਦਗੀ ਤੇਰੇ ਨਾਲ ਹਸੀਨ ਲੱਗਦੀ ਐ
ਤੂੰ ਹੋਵੇਂ ਤਾਂ ਸਾਰੀ ਦੁਨੀਆਂ ਰੰਗੀਨ ਲੱਗਦੀ ਐ
ਵੇਖਾਂ ਨਾਹ ਜੈ ਤੈਨੂੰ ਮੇਰਾ ਦਿਨ ਨਹੀਂ ਚੜ੍ਹਦਾ
ਤੇਰੇ ਬਿਨਾਂ ਯਾਰ ਮੇਰਾ ਪੱਲ ਵੀ ਨਹੀਂ ਸਰਦਾ।।
ਇਹ ਜੋੜੀ ਸਾਡੀ ਹਮੇਸ਼ਾਂ ਬਣੀ ਰਹੇ
ਦੋਨਾਂ ਵਿੱਚ ਕਦੇ ਨਾਂ ਪਵੇ ਵਿਛੋੜਾ
ਵੱਧਦਾ ਜਾਵੇ ਦਿਨੋਂ ਦਿਨ ਪਿਆਰ ਆਪਣਾ
ਇਹ ਪਿਆਰ ਕਦੇ ਨਾਹ ਹੋਵੇ ਥੋੜਾ।।
Love Quotes In Punjabi For Boyfriend
ਮੈਂ ਤੈਨੂੰ ਪਿਆਰ ਕੀਤਾ
ਤੈਨੂੰ ਹੀ ਪਾਉਣਾ ਚਾਹੁੰਦੀ ਹਾਂ
ਤੇਰੇ ਤੋ ਇਲਾਵਾ ਕਿਸੇ ਨਾਲ
ਨਜ਼ਰਾਂ ਵੀ ਨਾ ਮਿਲਾਉਂਦੀ ਹਾਂ।।
ਤੇਰੀ ਖੁਸ਼ੀ ਵੇਖ ਕੇ ਮੈਂ ਮੁਸਕੁਰਾਉਂਦੀ ਹਾਂ
ਤੇਰਾ ਦੁੱਖ ਵੇਖ ਅੱਥਰੂ ਵਹਾਂਉਦੀ ਹਾਂ
ਤੂੰ ਰਹੇ ਹਮੇਸ਼ਾਂ ਹੱਸਦਾ ਯਾਰਾ
ਤੇਰੇ ਲਈ ਰੱਬ ਅੱਗੇ ਹੱਥ ਫੈਲਾਉਂਦੀ ਹਾਂ।।
love quotes in punjabi for him
ਮੰਨਿਆਂ ਕਿ ਅਸੀ ਤੈਨੂੰ ਬਹੁਤ ਸਤਾਉਂਦੇ ਹਾਂ
ਕਦੇ ਕਦੇ ਥੋੜਾ ਜਿਹਾ ਗੁੱਸੇ ਹੋ ਜਾਂਦੇ ਹਾਂ
ਪਰ ਤੇਰੇ ਬਿਨਾਂ ਅਸੀ ਰਹਿ ਵੀ ਨਹੀਂ ਸਕਦੇ
ਇਸ ਲਈ ਫਿਰ ਆਪ ਹੀ ਮਨ ਜਾਂਦੇ ਹਾਂ।।
ਰੁੱਸਿਆ ਨਾ ਕਰ ਸਾਨੂੰ ਮਨਾਉਣਾ ਨਹੀਂ ਆਉਂਦਾ
ਤੇਰੇ ਰੁੱਸ ਜਾਣ ਤੇ ਸਾਡਾ ਸਾਹ ਐ ਸੁੱਕ ਜਾਂਦਾ
ਰਹਿ ਨਹੀਂ ਹੋਣਾਂ ਹੁਣ ਤੇਰੇ ਬਿਨਾਂ ਮੇਰੇ ਕੋਲੋਂ
ਇਹ ਦਿਲ ਤੈਨੂੰ ਜਾਨ ਤੋਂ ਵੱਧ ਐ ਚਾਹੁੰਦਾ।।
One Sided Love Quotes In Punjabi
ਮੈਂ ਵੇਖ ਓਹਨੂੰ ਮੁਸਕਰਾਉਂਦਾ ਹਾਂ
ਓਹ ਵੇਖ ਕੇ ਅਣਦੇਖਾ ਕਰਦੀ ਐ
ਮੈਂ ਪਿਆਰ ਕਰਦਾ ਉਸ ਮਰ ਜਾਣੀ ਨੂੰ
ਓਹ ਗੈਰਾਂ ਉੱਤੇ ਮਰਦੀ ਐ।।
ਮੇਰੇ ਤੋਂ ਆਪਣੇ ਦਿਲ ਦਾ ਹਾਲ
ਉਸਨੂੰ ਸੁਣਾਇਆ ਨਹੀਂ ਜਾਂਦਾ
ਪਿਆਰ ਕਿੰਨਾ ਉਸ ਨਾਲ ਮੈਨੂੰ
ਖੁੱਲ ਕੇ ਮੇਰੇ ਤੋਂ ਵਿਖਾਇਆ ਨਹੀਂ ਜਾਂਦਾ।।
self love quotes in punjabi
ਮੇਰੇ ਇੱਕ ਤਰਫਾ ਪਿਆਰ ਦੀ
ਬਸ ਐਨੀ ਕੂ ਕਹਾਣੀ ਐ
ਓਹ ਨਹੀਂ ਜਾਣਦੀ ਮੈਂ ਕਰਦਾ ਪਿਆਰ ਓਹਨੂੰ
ਜਿਸ ਨੂੰ ਮੈਂ ਮਨ ਲਿਆ ਦਿਲ ਦੀ ਰਾਣੀ ਐ।।
ਇੱਕ ਤਰਫਾ ਤੇਰੇ ਨਾਲ ਪਿਆਰ ਪੈ ਗਿਆ
ਮੇਰਾ ਦਿਲ ਤੇਰਾ ਹੋ ਕੇ ਰਹਿ ਗਿਆ
ਮੈਂ ਡਰਦਾ ਰਿਹਾ ਦੱਸਣ ਤੋ ਦਿਲ ਦੀ ਗੱਲ
ਕੋਈ ਕਿਸਮਤ ਵਾਲਾ ਤੈਨੂੰ ਵਿਆਹ ਕੇ ਲੇ ਗਿਆ।।
Best Love Quotes In Punjabi
ਜਿਹੜਾ ਇਸ਼ਕ ਤੇਰੇ ਨਾਲ ਹੋ ਗਿਆ
ਇਹ ਅਖ਼ੀਰ ਤੱਕ ਜਾਵੇਗਾ
ਮੈਨੂੰ ਤੂੰ ਮਿਲੇ ਜਾ ਫਿਰ ਨਾ ਮਿਲੇ
ਪਰ ਤੇਰੇ ਤੋ ਬਾਅਦ ਕੋਈ ਨਾਂ ਆਵੇਗਾ।।
ਮੇਰੀਆਂ ਖੁਸ਼ੀਆਂ, ਮੇਰੀਆਂ ਦੁਆਵਾਂ
ਸਭ ਵਿੱਚ ਤੂੰ ਸਮਾਈ ਬੈਠੀ ਐ
ਤੂੰ ਨਹੀਂ ਜਾਣਦੀ ਮੇਰੇ ਦਿਲ ਤੇ
ਪਿਆਰ ਦਾ ਜਾਦੂ ਚਲਾਈ ਬੈਠੀ ਐ।।।
best punjabi love quotes
ਤੈਨੂੰ ਆਪਣੇ ਦਿਲ ਦਾ ਰਾਜਕੁਮਾਰ ਬਣਾਵਾਂਗੀ
ਰੁੱਸੇਂਗਾ ਤਾਂ ਬਾਹਾਂ ਵਿੱਚ ਲੇ ਕੇ ਮਨਾਵਾਂਗੀ
ਜਿੰਨਾ ਚਾਹਿਆ ਨਹੀਂ ਹੋਣਾ ਤੇਨੂੰ ਕਿਸੇ ਨੇ
ਮੈ ਐਨਾ ਜ਼ਿਆਦਾ ਚਾਹਵਾਂਗੀ।।
ਸਵੇਰੇ ਉੱਠ ਕੇ ਤੈਨੂੰ ਹੀ ਯਾਦ ਕਰਦੇ ਹਾਂ
ਰੱਬ ਨੂੰ ਵੀ ਯਾਦ ਤੇਰੇ ਤੋਂ ਬਾਅਦ ਕਰਦੇ ਹਾਂ
ਤੂੰ ਸਾਡੇ ਇਸ਼ਕ ਨੂੰ ਝੂਠਾ ਦੱਸਦੀ ਏ
ਅਸੀ ਤੈਨੂੰ ਪਾਉਣ ਦੀ ਫਰਿਆਦ ਕਰਦੇ ਹਾਂ।।
Love Quotes In Punjabi For Girlfriend
ਬਹੁਤ ਵਾਰ ਬਦਲ ਬਦਲ ਕੇ
ਵੇਖ ਲਈਆਂ ਆਪਣੀਆਂ ਰਾਹਾਂ ਮੈਂ
ਪਰ ਪਤਾ ਨਹੀਂ ਕਿਉਂ ਮੰਜ਼ਿਲ ਤੇ ਤਾਂ
ਸਿਰਫ ਤੇ ਸਿਰਫ ਤੂੰ ਹੀ ਦਿਸਦੀ ਏ।।
ਫੇਰ ਕੀ ਹੋਇਆ ਜੈ ਤੂੰ ਹੱਥਾਂ ਤੇ ਮਹਿੰਦੀ ਲਾ ਲਈ
ਹੁਣ ਅਸੀ ਵੀ ਸਿਹਰਾ ਸਜਾਵਾਂਗੇ
ਸਾਨੂੰ ਪਤਾ ਸੀ ਕਿ ਤੂੰ ਸਾਡੀ ਕਿਸਮਤ ਵਿੱਚ ਨਹੀਂ
ਹੁਣ ਤੇਰੀ ਛੋਟੀ ਭੈਣ ਫਸਾਵਾਂਗੇ।।
punjabi love quotes for girlfriend
ਨਿੱਤ ਤੇਰੇ ਨਾਲ ਵਿਆਹ ਕਰਵਾਉਣ ਦੇ
ਸੁਫ਼ਨੇ ਸਜਾਉਂਦਾ ਹਾਂ
ਕਿਵੇਂ ਮਨਾਉਣਾ ਤੇਰੇ ਮਾਪਿਆਂ ਨੂੰ
ਸਕੀਮਾਂ ਬਣਾਉਂਦਾ ਰਹਿੰਦਾ ਹਾਂ।।
ਔਖਾ ਲੰਘਦਾ ਐ ਵਕ਼ਤ ਵਿਛੋੜੇ ਦਾ
ਬਿਨ ਤੇਰੇ ਗੁਜ਼ਾਰਾ ਹੁੰਦਾ ਨਹੀਂ
ਕਦੋਂ ਆਵੇਗੀ ਮੇਰੀ ਦੁਲਹਨ ਬਣ ਕੇ
ਮੇਰੇ ਤੋ ਹੋਰ ਇੰਤਜ਼ਾਰ ਹੁੰਦਾ ਨਹੀਂ।।
punjabi love quotes in punjabi font
ਇਸ਼ਕ ਵਿੱਚ ਹਰ ਕੋਈ
ਇੱਕ ਵਾਰ ਤਾਂ ਟੁੱਟਦਾ ਐ
ਜਿਹਨੂੰ ਪਿਆਰ ਕਰ ਲਉ ਦਿਲ ਤੋ
ਉਸ ਦਾ ਹੀ ਹੱਥ ਛੁੱਟਦਾ ਐ।।
ਤੇਰੀ ਤਸਵੀਰ ਤੋਂ ਅੱਜ ਤੇਰਾ ਹਾਲ ਪੁੱਛਿਆ
ਕਿਵੇਂ ਭੁੱਲ ਗਏ ਤੁਸੀਂ ਸਾਡਾ ਪਿਆਰ ਪੁੱਛਿਆ
ਕਦੇ ਆਖਦੀ ਸੀ ਤੇਰੇ ਬਿਨਾਂ ਨਹੀਂਓਂ ਸਰਨਾ
ਅੱਜ ਸਰ ਗਿਆ ਕਿਵੇਂ ਇਹ ਸਵਾਲ ਪੁੱਛਿਆ।।
ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਝੇਂ ਕੀਤੇ ਗਏ ਇਹ ਰੋਮਾਂਟਿਕ Love Quotes In Punjabi ਤੁਹਾਨੂੰ ਪਸੰਦ ਆਏ ਹੋਣਗੇ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਭੈਣ ਭਰਾ ਤੇ ਯਾਰਾਂ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।